JALANDHAR WEATHER

ਜੈਸ਼ੰਕਰ ਐਲ.69 ਅਤੇ ਸੀ-10 ਦੇਸ਼ਾਂ ਦੇ ਸਮੂਹਾਂ ਦੀ ਸਾਂਝੀ ਮੰਤਰੀ ਪੱਧਰੀ ਮੀਟਿੰਗ ਵਿਚ ਹੋਏ ਸ਼ਾਮਿਲ

ਨਿਊਯਾਰਕ [ਅਮਰੀਕਾ], 26 ਸਤੰਬਰ (ਏ.ਐਨ.ਆਈ.): ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 79ਵੇਂ ਸੈਸ਼ਨ ਦੇ ਮੌਕੇ 'ਤੇ ਰਾਸ਼ਟਰਾਂ ਦੇ ਐਲ.69 ਅਤੇ ਸੀ-10 ਸਮੂਹਾਂ ਦੀ ਪਹਿਲੀ ਸੰਯੁਕਤ ਮੰਤਰੀ ਪੱਧਰੀ ਮੀਟਿੰਗ ਵਿਚ ਹਿੱਸਾ ਲਿਆ। ਵੀਰਵਾਰ ਨੂੰ ਮੀਟਿੰਗ ਦੌਰਾਨ ਜੈਸ਼ੰਕਰ ਨੇ ਸਥਾਈ ਅਤੇ ਗੈਰ-ਸਥਾਈ ਸ਼੍ਰੇਣੀਆਂ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੈਂਬਰਸ਼ਿਪ ਵਿਚ ਸੁਧਾਰ ਦੀ ਲੋੜ ਨੂੰ ਉਜਾਗਰ ਕੀਤਾ। ਐਲ.69 ਦੀ ਸਾਲਾਨਾ ਮੰਤਰੀ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਦੇ ਪ੍ਰਧਾਨ ਮੰਤਰੀ ਰਾਲਫ ਈ ਗੋਨਸਾਲਵੇਸ ਨੇ ਕੀਤੀ । ਜੈਸ਼ੰਕਰ ਨੇ ਕਿਹਾ, "ਰਾਸ਼ਟਰਾਂ ਦੇ ਐਲ-69 ਅਤੇ ਸੀ-10 ਸਮੂਹਾਂ ਦੀ ਪਹਿਲੀ ਸੰਯੁਕਤ ਮੰਤਰੀ ਪੱਧਰੀ ਮੀਟਿੰਗ ਤੋਂ ਉਤਸ਼ਾਹਿਤ, ਸਥਾਈ ਅਤੇ ਗ਼ੈਰ -ਸਥਾਈ ਦੋਵਾਂ ਸ਼੍ਰੇਣੀਆਂ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੈਂਬਰਸ਼ਿਪ ਦੇ ਵਿਆਪਕ ਸੁਧਾਰ ਦੀ ਜ਼ਰੂਰੀ ਲੋੜ ਨੂੰ ਉਜਾਗਰ ਕੀਤਾ ਗਿਆ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ