JALANDHAR WEATHER

ਪਿੰਡ ਘੱਗਾ ਦਾ ਯੁਵਰਾਜ ਮਾਨ ਕ੍ਰਿਕਟ ਜਗਤ 'ਚ ਚਮਕਦਾ ਸਿਤਾਰਾ ਬਣ ਕੇ ਉਭਰਿਆ

ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਘੱਗਾ ਦਾ ਯੁਵਰਾਜ ਮਾਨ ਕ੍ਰਿਕਟ ਜਗਤ ਵਿਚ ਇਕ ਚਮਕਦਾ ਸਿਤਾਰਾ ਬਣ ਕੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਰਿਹਾ ਹੈ। ਯੁਵਰਾਜ ਮਾਨ ਨੂੰ ਪੰਜਾਬ ਰਾਜ ਵਲੋਂ ਅੰਡਰ 19 ਕ੍ਰਿਕਟ ਟੀਮ ਲਈ ਚੁਣਿਆ ਗਿਆ ਹੈ। ਉਕਤ ਦੀ ਟੀਮ ਦਾ 4 ਅਕਤੂਬਰ ਨੂੰ ਜੈਪੁਰ ਵਿਚ ਹੋਣ ਵਾਲੇ ਇੰਟਰਸਟੇਟ ਅੰਡਰ 19 ਵੀਨੂੰ ਮਾਕੜ ਟਰਾਫ਼ੀ ਪੂਰਨ ਦੀ ਟੀਮ ਨਾਲ ਮੁਕਾਬਲਾ ਹੋਣ ਜਾ ਰਿਹਾ ਹੈ, ਜਿਸ ਵਿਚ ਮਾਲਵੇ ਦਾ ਮਾਣ ਯੁਵਰਾਜ ਮਾਨ ਵੀ ਫੈਸਲਾਕੁੰਨ ਭੂਮਿਕਾ ਨਿਭਾਵੇਗਾ। ਜਾਣਕਾਰੀ ਦਿੰਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਟੂਰਨਾਮੈਂਟ ਖੇਡਣ ਲਈ 27 ਸਤੰਬਰ ਨੂੰ ਪੰਜਾਬ ਦੀ ਟੀਮ ਮੁਹਾਲੀ ਤੋਂ ਜੈਪੁਰ (ਰਾਜਸਥਾਨ) ਲਈ ਰਵਾਨਾ ਹੋਵੇਗੀ। ਯੁਵਰਾਜ ਮਾਨ ਦੀ ਚੋਣ ਉਤੇ ਪਿੰਡ ਘੱਗਾ ਸਮੇਤ ਮਾਲਵਾ ਖੇਤਰ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਯੁਵਰਾਜ ਮਾਨ ਤੇ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ