JALANDHAR WEATHER

ਭ੍ਰਿਸ਼ਟਾਚਾਰ ਕਰਕੇ ਕਾਂਗਰਸ ਨੇ ਦੇਸ਼ ਨੂੰ ਬਰਬਾਦ ਕੀਤਾ - ਭਜਨ ਲਾਲ ਸ਼ਰਮਾ

ਇੰਦਰੀ (ਕਰਨਾਲ) 26 ਸਤੰਬਰ (ਗੁਰਮੀਤ ਸਿੰਘ ਸੱਗੂ)-ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਕਿਹਾ ਕਿ ਕਾਂਗਰਸ ਹੀ ਭ੍ਰਿਸ਼ਟਾਚਾਰੀ ਹੈ ਅਤੇ ਹਰਿਆਣੇ ਵਿਚ ਕਾਂਗਰਸ ਦੇ ਕਾਰਜਕਾਲ ਦੌਰਾਨ ਨੌਕਰੀਆਂ ਵਿਚ ਭ੍ਰਿਸ਼ਟਾਚਾਰ ਕਿਵੇਂ ਹੋਇਆ, ਇਹ ਸਭ ਜਾਣਦੇ ਹਨ ਕਿ ਅਜਿਹੇ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹਾਂ ਵਿਚ ਡੱਕਣ ਦਾ ਕੰਮ ਭਾਜਪਾ ਸਰਕਾਰ ਨੇ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ 2014 ਤੋਂ ਬਾਅਦ ਬਦਲਾਅ ਦੇਖਿਆ ਹੈ। ਗਰੀਬ ਕਲਿਆਣ ਯੋਜਨਾ ਹੋਵੇ, ਵਿਕਾਸ ਯੋਜਨਾ ਹੋਵੇ, ਅੱਤਵਾਦ ਨਕਸਲਵਾਦ ਤੋਂ ਛੁਟਕਾਰਾ ਪਾਉਣਾ ਹੋਵੇ ਜਾਂ ਦੁਨੀਆ ਵਿਚ ਭਾਰਤ ਦਾ ਮਾਣ ਵਧਾਇਆ ਜਾਵੇ, ਜਨਤਾ ਨੇ ਇਹ ਬਦਲਾਅ ਦੇਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕਸ਼ਮੀਰ 'ਚੋਂ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਹੁਣ ਜੰਮੂ-ਕਸ਼ਮੀਰ 'ਚ ਲੋਕ ਸ਼ਾਂਤੀ ਨਾਲ ਰਹਿ ਰਹੇ ਹਨ। ਹੁਣ ਜੰਮੂ-ਕਸ਼ਮੀਰ ਵਿਚ ਅਮਨ-ਸ਼ਾਂਤੀ ਹੈ। ਮੁੱਖ ਮੰਤਰੀ ਭਜਨ ਲਾਲ ਅੱਜ ਇੰਦਰੀ ਵਿਚ ਆਯੋਜਿਤ ਜਨ ਆਸ਼ੀਰਵਾਦ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਭਜਨ ਲਾਲ ਨੇ ਇੰਦਰੀ ਨੂੰ ਆਸ਼ੀਰਵਾਦ ਰੈਲੀ ਰਾਹੀਂ ਭਾਜਪਾ ਉਮੀਦਵਾਰ ਰਾਮਕੁਮਾਰ ਕਸ਼ਯਪ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਭਜਨ ਲਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ 2014 ਤੋਂ ਬਾਅਦ ਸੱਤਾ ਵਿਚ ਆਉਣ ਤੋਂ ਬਾਅਦ ਬਹੁਤ ਸਾਰੀਆਂ ਭਲਾਈ ਅਤੇ ਵਿਕਾਸ ਯੋਜਨਾਵਾਂ ਲਾਗੂ ਕੀਤੀਆਂ। ਅੱਤਵਾਦੀ ਅਤੇ ਨਕਸਲਵਾਦ ਖਤਮ ਹੋ ਗਿਆ। ਭਾਰਤ ਦਾ ਨਾਮ ਵਿਦੇਸ਼ਾਂ ਵਿਚ ਮਸ਼ਹੂਰ ਹੋਇਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ