JALANDHAR WEATHER

'ਆਪ' ਸਰਕਾਰ ਦੀ ਧੱਕੇਸ਼ਾਹੀ - ਪਿੰਡ ਸਤੀਪੁਰਾ 'ਚ ਇਕ ਵੋਟ 'ਤੇ ਹੀ ਕੀਤੀ ਸਰਪੰਚੀ ਰਾਖਵੀਂ

ਲੌਂਗੋਵਾਲ, 26 ਸਤੰਬਰ (ਵਿਨੋਦ, ਖੰਨਾ)-ਲੋਕਤੰਤਰ ਦਾ ਰਾਖਾ ਅਖਵਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਫ਼ ਸੁਥਰੀਆਂ ਪੰਚਾਇਤੀ ਚੋਣਾਂ ਕਰਵਾਉਣ ਦੇ ਦਾਅਵੇ ਅੱਜ ਉਦੋਂ ਹਵਾ ਹੁੰਦੇ ਨਜ਼ਰ ਆਏ ਜਦੋਂ ਬਲਾਕ ਸੰਗਰੂਰ ਦੇ ਪਿੰਡ ਸਤੀਪੁਰਾ ਦੀ ਸਰਪੰਚੀ ਨੂੰ ਪ੍ਰਸ਼ਾਸਨ ਨੇ ਮਹਿਜ਼ ਇਕ ਹੀ ਵੋਟ ਹੋਣ ਦੇ ਬਾਵਜੂਦ ਅਨੁਸੂਚਿਤ ਜਾਤੀ ਦੀ ਔਰਤ ਲਈ ਰਾਖਵਾਂਕਰਨ ਦਾ ਐਲਾਨ ਕਰ ਦਿੱਤਾ। ਪਿੰਡ ਸਤੀਪੁਰਾ ਵਿਖੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਇਕ ਹੀ ਘਰ ਦੀਆਂ ਮਹਿਜ਼ ਦੋ ਹੀ ਵੋਟਾਂ ਮੌਜੂਦ ਹਨ ਅਤੇ ਅਨੁਸੂਚਿਤ ਜਾਤੀ ਔਰਤ ਦੀ ਇਕ ਹੀ ਵੋਟਰ ਮੌਜੂਦ ਹੈ। ਇਸ ਪਿੰਡ ਦੀਆਂ ਕੁੱਲ 523 ਵੋਟਾਂ ਹਨ, ਉਕਤ ਦੋ ਵੋਟਾਂ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਵੋਟਾਂ ਜਰਨਲ ਵਰਗ ਨਾਲ ਸੰਬੰਧਿਤ ਹਨ। ਦਰਅਸਲ ਇਹ ਪਿੰਡ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਹੈ ਇਥੇ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ ਦਾ ਪਰਿਵਾਰ ਸਰਪੰਚੀ ਉਤੇ ਕਾਬਜ਼ ਹੁੰਦਾ ਆ ਰਿਹਾ ਹੈ। ਸਮਝਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਨੂੰ ਸਰਪੰਚੀ ਤੋਂ ਲਾਂਭੇ ਕਰਨ ਲਈ ਹੀ ਬਦਲਾਅ ਵਾਲਿਆਂ ਨੇ ਇਹ ਇਕਤਰਫਾ ਧੱਕੇਸ਼ਾਹੀ ਕੀਤੀ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ