JALANDHAR WEATHER

ਪਿੰਡ ਬਰਿਆਰ ਵਿਖੇ ਸਰਬਸੰਮਤੀ ਨਾਲ ਪੰਚਾਇਤ ਦੀ ਹੋਈ ਚੋਣ, ਸਤਪਾਲ ਸਿੰਘ ਪਿੰਡ ਦੇ ਬਣੇ ਸਰਪੰਚ

ਬੇਗੋਵਾਲ, 26 ਸਤੰਬਰ (ਸੁਖਜਿੰਦਰ ਸਿੰਘ)-ਪਿੰਡਾਂ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਪਿੰਡਾਂ ਵਿਚ ਹਲਚਲ ਸ਼ੁਰੂ ਹੋ ਗਈ ਹੈ। ਹਲਕਾ ਭੁਲੱਬ ਦੇ ਪਿੰਡ ਬਰਿਆਰ ਵਿਖੇ ਲੋਕਾਂ ਨੇ ਪਹਿਲਕਦਮੀ ਕਰਦਿਆਂ ਲੋਕਾਂ ਦੀ ਹਾਜ਼ਰੀ ਵਿਚ ਸਰਬਸੰਮਤੀ ਨਾਲ ਸਰਪੰਚ ਸਮੇਤ 8 ਮੈਂਬਰਾਂ ਦੀ ਪੰਚਾਇਤ ਦੀ ਚੋਣ ਕੀਤੀ, ਜਿਸ ਵਿਚ 2 ਮਹਿਲਾਵਾਂ ਵੀ ਸ਼ਾਮਿਲ ਹਨ। ਇਸ ਮੌਕੇ ਲੋਕਾਂ ਨੇ ਪਿੰਡ ਦੇ ਹੀ ਲੰਬੜਦਾਰ ਵਜੋਂ ਜਾਣੇ ਜਾਂਦੇ ਪਿੰਡ ਦੇ ਆਗੂ ਸਤਪਾਲ ਸਿੰਘ ਨੂੰ ਪਿੰਡ ਦਾ ਸਰਪੰਚ ਚੁਣਿਆ ਅਤੇ 7 ਹੋਰ ਮੈਂਬਰਾਂ ਨੂੰ ਪੰਚਾਇਤ ਮੈਂਬਰ ਵਜੋਂ ਚੁਣਿਆ ਜਿਨ੍ਹਾਂ ਵਿਚ 2 ਔਰਤਾਂ ਵੀ ਸ਼ਾਮਿਲ ਹਨ। ਨਵੀਂ ਚੁਣੀ ਗਈ ਪੰਚਾਇਤ ਵਿਚ ਸਤਪਾਲ ਸਿੰਘ ਨੂੰ ਸਰਪੰਚ ਜਦਕਿ ਜਸਵਿੰਦਰ ਸਿੰਘ, ਦਲੀਪ ਸਿੰਘ, ਸੁਖਵਿੰਦਰ ਸਿੰਘ, ਕਸ਼ਮੀਰ ਸਿੰਘ, ਮਨਪ੍ਰੀਤ ਸਿੰਘ, ਪਵਨਪ੍ਰੀਤ ਕੌਰ, ਸਰਬਜੀਤ ਕੌਰ ਨੂੰ ਪੰਚਾਇਤ ਮੈਂਬਰ ਚੁਣਿਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਬਣਨ ਮਗਰੋਂ ਸਤਪਾਲ ਸਿੰਘ ਨੇ ਕਿਹਾ ਕਿ ਪਿੰਡ ਦੀ ਬਿਹਤਰੀ ਲਈ ਪਿੰਡ ਦੀ ਇਕਜੁੱਟਤਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਪਿੰਡਾਂ ਵਿਚ ਵਿਕਾਸ ਕਾਰਜਾਂ ਨੂੰ ਲੈ ਕੇ ਕੋਈ ਭੇਦਭਾਵ ਨਹੀਂ ਰੱਖਿਆ ਜਾਵੇਗਾ। ਨਵੀਂ ਬਣੀ ਪੰਚਾਇਤ ਵਲੋਂ ਇਕ-ਦੂਜੇ ਦੀ ਸਲਾਹ ਉਤੇ ਲੋਕਾਂ ਦੀ ਰਾਇ ਨਾਲ ਪਿੰਡ ਦਾ ਵਿਕਾਸ ਹੋਵੇਗਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ