JALANDHAR WEATHER

ਬਿਹਾਰ : 'ਜੀਤੀਆ' ਦੇ ਤਿਉਹਾਰ 'ਤੇ ਡੁੱਬਣ ਵਾਲਿਆਂ ਦੀ ਮੌਤ ਦੀ ਗਿਣਤੀ 37 ਤੋਂ 46 ਹੋਈ

ਬਿਹਾਰ, 26 ਸਤੰਬਰ-ਪਿਛਲੇ 24 ਘੰਟਿਆਂ ਦੌਰਾਨ 'ਜੀਤੀਆ' ਦੇ ਤਿਉਹਾਰ 'ਤੇ ਡੁੱਬਣ ਦੀਆਂ ਵੱਖ-ਵੱਖ ਘਟਨਾਵਾਂ 'ਚ 37 ਬੱਚਿਆਂ ਸਮੇਤ ਕੁੱਲ 46 ਲੋਕਾਂ ਦੀ ਮੌਤ ਹੋ ਗਈ ਹੈ। ਡੁੱਬਣ ਦੀਆਂ ਘਟਨਾਵਾਂ ਪੂਰਬੀ ਅਤੇ ਪੱਛਮੀ ਚੰਪਾਰਨ, ਔਰੰਗਾਬਾਦ, ਕੈਮੂਰ, ਬਕਸਰ, ਸੀਵਾਨ, ਰੋਹਤਾਸ, ਸਾਰਨ, ਪਟਨਾ, ਵੈਸ਼ਾਲੀ, ਮੁਜ਼ੱਫਰਪੁਰ, ਸਮਸਤੀਪੁਰ, ਗੋਪਾਲਗੰਜ ਅਤੇ ਅਰਵਲ ਜ਼ਿਲ੍ਹਿਆਂ ਤੋਂ ਸਾਹਮਣੇ ਆਈਆਂ ਹਨ। ਆਫ਼ਤ ਪ੍ਰਬੰਧਨ ਵਿਭਾਗ ਦੀਆਂ ਐਸ.ਡੀ.ਆਰ.ਐਫ. ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਪੂਰੇ ਖੇਤਰ ਵਿਚ ਲਗਾਤਾਰ ਖੋਜ ਅਭਿਆਨ ਚਲਾ ਰਹੀਆਂ ਹਨ। ਟੀਮ ਦੁਆਰਾ 43 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਐਕਸ-ਗ੍ਰੇਸ਼ੀਆ ਵਜੋਂ 4 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਆਫ਼ਤ ਪ੍ਰਬੰਧਨ ਵਿਭਾਗ ਬਿਹਾਰ ਨੇ ਇਹ ਜਾਣਕਾਰੀ ਦਿੱਤੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ