JALANDHAR WEATHER

ਕਲਾਨੌਰ ਵਾਸੀ ਅਜੇ ਵੀ ਰਹਿਣਗੇ ਪੰਚਾਇਤੀ ਵੋਟਾਂ ਪਾਉਣ ਤੋਂ ਵਾਂਝੇ

ਕਲਾਨੌਰ, 26 ਸਤੰਬਰ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਵਾਸੀ ਵੋਟਰ ਅਜੇ ਵੀ ਪੰਚਾਇਤੀ ਵੋਟਾਂ ਪਾਉਣ ਤੋਂ ਵਾਂਝੇ ਰਹਿ ਜਾਣਗੇ, ਜਿਸ ਕਾਰਨ ਕਲਾਨੌਰ ਵਾਸੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਸਮਾਜਸੇਵਕ ਰਾਜੇਸ਼ ਕੁਮਾਰ ਟੋਨੀ ਸੱਚਰ ਨੇ ਦੱਸਿਆ ਕਿ ਬੀ.ਡੀ.ਪੀ.ਓ. ਕਲਾਨੌਰ ਦਾ ਇਕ ਪੱਤਰ ਜੋ ਏ.ਡੀ.ਸੀ. (ਵਿਕਾਸ) ਗੁਰਦਾਸਪੁਰ-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਗੁਰਦਾਸਪੁਰ ਨੂੰ ਲਿਖਿਆ ਗਿਆ ਹੈ, ’ਚ ਵਾਰਡਬੰਦੀ ਨਾ ਬਣਨ ਦਾ ਹਵਾਲਾ ਦੇ ਕੇ ਕਲਾਨੌਰ ਦੀਆਂ ਪੰਚਾਇਤਾਂ ਚੋਣਾਂ ਨਾ ਕਰਵਾਉਣ ਲਈ ਕਿਹਾ ਗਿਆ ਹੈ। ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ। ਦੱਸਣਯੋਗ ਹੈ ਕਿ ਸਾਲ 2013 ’ਚ ਕਲਾਨੌਰ ’ਚ 6 ਸਰਪੰਚਾਂ ਅਤੇ ਪ੍ਰਤੀ ਪੰਚਾਇਤ ’ਚ 7 ਪੰਚਾਂ ਦੀਆਂ ਚੋਣਾਂ ਕਰਵਾਈਆਂ ਗਈਆਂ ਸਨ ਅਤੇ 2018 ’ਚ ਪੰਚਾਇਤਾਂ ਭੰਗ ਹੋਈਆਂ, ਤੋਂ ਹੁਣ ਤੱਕ ਪੰਚਾਇਤਾਂ ਦੀ ਚੋਣ ਨਹੀਂ ਹੋਈ। ਗ੍ਰਾਮ ਪੰਚਾਇਤ ਕਲਾਨੌਰ ਦੀਆਂ ਵੋਟਾਂ ਪਾਉਣ ਲਈ ਕਿੰਨਾ ਇੰਤਜ਼ਾਰ ਕਰਨਾ ਪਵੇਗਾ, ਇਹ ਤਾਂ ਅਗਲੇ ਦਿਨਾਂ ’ਚ ਤਹਿ ਹੋਣ ਦੀ ਸੰਭਾਵਨਾ ਹੈ ਜਦਕਿ ਇਸ ਵਾਰ ਵੀ ਚੋਣਾਂ ਨਾ ਹੋਣ ਦੀਆਂ ਚਰਚਾਵਾਂ ਕਾਰਨ ਕਲਾਨੌਰ ਵਾਸੀਆਂ ’ਚ ਗੁੱਸੇ ਦੀ ਲਹਿਰ ਹੈ ਅਤੇ ਅਗਲੇ ਦਿਨੀਂ ਸੰਘਰਸ਼ ਹੋਣ ਦੀ ਵੀ ਸੰਭਾਵਨਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ