JALANDHAR WEATHER

ਖਮਾਣੋ ਬਲਾਕ ਦੇ 72 ਪਿੰਡਾਂ 'ਚੋਂ 36 ਪਿੰਡ ਹੋਏ ਸਰਪੰਚ ਦੇ ਅਹੁਦੇ ਲਈ ਔਰਤਾਂ ਲਈ ਰਾਖਵੇਂ

ਖਮਾਣੋ, 26 ਸਤੰਬਰ (ਮਨਮੋਹਣ ਸਿੰਘ ਕਲੇਰ)-ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਸਰਪੰਚਾਂ ਦੇ ਅਹੁਦੇ ਲਈ ਰਾਖਵੇਂਕਰਨ ਲਈ ਕੀਤੀ ਸੂਚੀ ਜਾਰੀ ਵਿਚ ਬਲਾਕ ਖਮਾਣੋ ਦੇ 72 ਪਿੰਡਾਂ ਵਿਚੋਂ ਇਸ ਵਾਰ 36 ਪਿੰਡ ਔਰਤ ਸਰਪੰਚ ਦੇ ਅਹੁਦੇ ਲਈ ਰਾਖਵੇਂ ਹੋਣਗੇ। ਜਿਨ੍ਹਾਂ ਵਿਚ ਐਸ. ਸੀ. ਵਰਗ ਦੀਆਂ 15 ਔਰਤਾਂ ਅਤੇ ਜਰਨਲ ਵਰਗ ਦੀਆਂ 21 ਔਰਤਾਂ ਸਰਪੰਚ ਬਣਨਗੀਆਂ। ਇਸ ਤੋਂ ਇਲਾਵਾ ਜਰਨਲ ਵਰਗ ਲਈ 21 ਪਿੰਡ ਅਤੇ ਅਨੁਸੂਚਿਤ ਜਾਤੀ ਲਈ 16 ਪਿੰਡ ਰਿਜ਼ਰਵ ਕੀਤੇ ਗਏ ਹਨ। ਇਸ ਸੰਬੰਧੀ ਜਾਰੀ ਸੂਚੀ ਅਨੁਸਾਰ ਅਨੁਸੂਚਿਤ ਵਰਗ ਦੀਆਂ ਔਰਤਾਂ ਲਈ ਜਿਹੜੇ ਪਿੰਡ ਰਿਜ਼ਰਵ ਕੀਤੇ ਗਏ ਹਨ, ਉਨ੍ਹਾਂ ਵਿਚ ਅਮਰਾਲਾ, ਬਦੇਸ਼ ਕਲਾਂ, ਬਾਠਾਂ ਕਲਾਂ, ਭੁੱਟਾ, ਬੌੜ, ਧਨੌਲਾ, ਹਵਾਰਾ ਕਲਾਂ, ਖੰਟ, ਲਖਣਪੁਰ, ਮਹੇਸ਼ਪੁਰਾ, ਮੋਹਣ ਮਾਜਰਾ, ਨੰਗਲਾਂ, ਪਨੈਚਾਂ, ਰਾਏਪੁਰ, ਸਿੱਧੂਪੁਰ ਖੁਰਦ ਸ਼ਾਮਿਲ ਹਨ। ਜਿਹੜੇ ਪਿੰਡ ਔਰਤ ਵਰਗ ਲਈ ਰਿਜ਼ਰਵ ਕੀਤੇ ਗਏ ਹਨ। ਉਨ੍ਹਾਂ ਵਿਚ ਅਮਰਗੜ੍ਹ, ਬਦੇਸ਼ ਖੁਰਦ, ਭਾਂਬਰੀ, ਭਾਮੀਆਂ, ਭੜੀ, ਭੱਟੀਆਂ, ਗੱਗੜਵਾਲ, ਕੋਟਲਾ ਮਸੂਦ, ਮੰਡੇਰਾਂ, ਮੀਰਪੁਰ, ਪੰਜਕੋਹਾ, ਪ੍ਰੇਮਪੁਰਾ, ਰਾਏਪਰ ਰਾਈਆਂ, ਰਾਮਗੜ੍ਹ, ਰਾਣਵਾਂ, ਸੈਦਪੁਰਾ, ਸੰਧਾਰੀ ਮਾਜਰਾ, ਸ਼ਾਦੀਪੁਰ, ਸ਼ਮਸਪਰ ਸਿੰਘਾਂ ਸਿੱਧੂਪੁਰ ਕਲਾਂ, ਠੀਕਰੀਵਾਲ ਸ਼ਾਮਿਲ ਹਨ। ਅਨੁਸੂਚਿਤ ਜਾਤੀ ਲਈ ਰਿਜ਼ਰਵ ਕੀਤੇ ਪਿੰਡਾਂ ਵਿਚ ਅਜਨੇਰ, ਬੁਰਜ, ਚੰਡਿਆਲਾ, ਢੋਲੇਵਾਲ, ਦੁਲਵਾਂ, ਕਾਲੇਵਾਲ ਝੱਲੀਆਂ, ਖੇੜੀ ਨੌਧ ਸਿੰਘ, ਕੋਟਲਾ ਅਜਨੇਰ, ਮਾਜਰੀ, ਮਨੈਲਾ, ਮਨੈਲੀ, ਮਨਸੂਰਪੁਰ, ਨਾਨੋਵਾਲ, ਪੋਹਲੋ ਮਾਜਰਾ, ਰਤਨਗੜ੍ਹ ਸ਼ਾਮਿਲ ਹਨ ਜਦੋਂਕਿ ਜਰਨਲ ਵਰਗ ਲਈ ਰਿਜ਼ਰਵ ਕੀਤੇ ਪਿੰਡਾਂ ਵਿਚ ਬਡਲਾ, ਬਰਵਾਲੀ ਕਲਾਂ, ਬਰਵਾਲੀ ਖੁਰਦ, ਬਾਠਾਂ ਖੁਰਦ, ਬਿਲਾਸਪੁਰ, ਚੜੀ, ਧਿਆਨੂ ਮਾਜਰਾ, ਫਰੌਰ, ਹਰਗਣਾ, ਜਟਾਣਾ ਉੱਚਾ, ਜਟਾਣਾ ਨੀਵਾਂ, ਕਾਲੇ ਮਾਜਰਾ, ਕਾਲੇਵਾਲ ਖੇੜੀ, ਕੋਟਲਾ ਬਡਲਾ, ਲਖਨਪੁਰ ਗਰਚਾ ਪੱਤੀ, ਲਾਹੌਰ ਮਾਜਰਾ ਖੁਰਦ, ਮਾਨਪੁਰ, ਰਿਆ, ਸੰਘੋਲ, ਸੁਹਾਵੀ ਟੋਡਰਪੁਰ ਸ਼ਾਮਿਲ ਹਨ। ਇਸ ਸੰਬੰਧੀ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਸੋਨਾ ਥਿੰਦ ਨੇ ਜਾਣਕਾਰੀ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ