JALANDHAR WEATHER

ਭਾਜਪਾ ਸੰਵਿਧਾਨ, ਦਲਿਤਾਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਅਧਿਕਾਰਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ- ਰਾਹੁਲ

ਅਸੰਧ (ਕਰਨਾਲ), 26 ਸਤੰਬਰ(ਗੁਰਮੀਤ ਸਿੰਘ ਸੱਗੂ)-ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੀ ਹਰਿਆਣੇ 'ਚ ਹਨੇਰੀ ਚੱਲ ਰਹੀ ਹੈ ਅਤੇ ਅਸੀਂ ਭਾਜਪਾ ਦਾ ਸਫਾਇਆ ਕਰਨ ਜਾ ਰਹੇ ਹਾਂ। ਭਾਜਪਾ ਨਾਲ ਕਾਂਗਰਸ ਦੀ ਲੜਾਈ ਸਿਰਫ਼ ਚੋਣ ਨਹੀਂ ਸਗੋਂ ਸੰਵਿਧਾਨ ਅਤੇ ਦੇਸ਼ ਨੂੰ ਬਚਾਉਣ ਲਈ ਹੈ। ਭਾਜਪਾ ਗ਼ਰੀਬ ਅਤੇ ਪਛੜੇ ਲੋਕਾਂ ਦੀ ਰੱਖਿਆ ਕਰਨ ਵਾਲੇ ਸੰਵਿਧਾਨ ਅਤੇ ਰਾਖਵੇਂਕਰਨ 'ਤੇ ਸਿੱਧਾ ਹਮਲਾ ਕਰ ਰਹੀ ਹੈ ਅਤੇ ਇਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਾਰੀਆਂ ਸੰਸਥਾਵਾਂ ਆਰ.ਐਸ.ਐਸ. ਦੇ ਲੋਕਾਂ ਅਤੇ ਵੱਡੇ ਉਦਯੋਗਪਤੀਆਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਅੱਜ ਦੇਸ਼ ਦੀ 90 ਫ਼ੀਸਦੀ ਆਬਾਦੀ ਭਾਵ ਦਲਿਤਾਂ, ਪਛੜੇ ਲੋਕਾਂ ਅਤੇ ਗ਼ਰੀਬਾਂ ਨੂੰ ਕੁਝ ਨਹੀਂ ਮਿਲ ਰਿਹਾ। ਸਰਕਾਰ ਚਲਾ ਰਹੇ ਸ਼ਕਤੀਸ਼ਾਲੀ ਅਹੁਦਿਆਂ 'ਤੇ ਨਾ ਤਾਂ ਦਲਿਤ, ਨਾ ਓ.ਬੀ.ਸੀ. ਅਤੇ ਨਾ ਹੀ ਕੋਈ ਆਦਿਵਾਸੀ ਹੈ।ਹਰਿਆਣਾ ਚੋਣਾਂ 'ਚ ਸ਼ਾਨਦਾਰ ਐਂਟਰੀ ਕਰਦੇ ਹੋਏ ਉਨ੍ਹਾਂ ਅਸੰਧ ਦੀ ਨਵੀਂ ਅਨਾਜ ਮੰਡੀ 'ਚ ਕਾਂਗਰਸ ਵਲੋਂ ਆਯੋਜਿਤ ਵਿਜੇ ਸੰਕਲਪ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਜੀ.ਟੀ.ਰੋਡ ਬੈਲਟ ਦੇ ਪਾਣੀਪਤ ਅਤੇ ਕਰਨਾਲ ਜ਼ਿਲ੍ਹੇ ਦੀਆਂ 9 ਸੀਟਾਂ ਦੇ ਨਾਲ-ਨਾਲ ਸਫੀਦੋਂ ਸੀਟ ਸਾਧਨ ਦਾ ਕੰਮ ਕੀਤਾ । ਰਾਹੁਲ ਗਾਂਧੀ ਨੇ ਲੋਕਾਂ ਨੂੰ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ ਅਤੇ ਇੱਥੇ ਆਪਣੇ ਸੰਬੋਧਨ 'ਚ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਚੋਣ ਕਮਿਸ਼ਨ, ਨੌਕਰਸ਼ਾਹੀ, ਮੀਡੀਆ ਅਤੇ ਇੰਟੈਲੀਜੈਂਟ ਸਰਵਿਸਿਜ਼ 'ਚ ਆਪਣੇ ਲੋਕਾਂ ਨੂੰ ਭਰਤੀ ਕਰਕੇ ਦੇਸ਼ ਨੂੰ ਖੋਖਲਾ ਕਰ ਰਹੀ ਹੈ।ਹਰਿਆਣਾ ਦੇ ਦਰਦ ਦੀ ਨਬਜ਼ ਫੜਦਿਆਂ ਉਨ੍ਹਾਂ ਨੇ ਰੈਲੀ ਵਿਚ 27 ਮਿੰਟ ਤੱਕ ਬੇਰੁਜ਼ਗਾਰੀ, ਦੇਸ਼ ਤੋਂ ਪਰਵਾਸ, ਕਿਸਾਨਾਂ, ਸੈਨਿਕਾਂ, ਪਹਿਲਵਾਨਾਂ, ਅਗਨੀਵੀਰ ਅਤੇ ਛੋਟੇ ਵਪਾਰੀਆਂ ਦੇ ਮੁੱਦੇ ਉਠਾਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ