JALANDHAR WEATHER

ਦਿਵਿਆ ਪੀ ਹੋਣਗੇ ਗੁਰੂਹਰਸਹਾਏ ਦੇ ਨਵੇਂ ਐਸ. ਡੀ. ਐਮ.

ਗੁਰੂਹਰਸਹਾਏ, 26 ਸਤੰਬਰ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ )-ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਦੇ ਚਲਦਿਆਂ ਗੁਰੂਹਰਸਹਾਏ ਵਿਖੇ ਬਤੌਰ ਐਸ. ਡੀ. ਐਮ. ਸੇਵਾਵਾਂ ਨਿਭਾਅ ਰਹੇ ਐਸ. ਡੀ. ਐਮ. ਗਗਨਦੀਪ ਸਿੰਘ ਦਾ ਵੀ ਤਬਾਦਲਾ ਰਾਮਪੂਰਾ ਫੂਲ ਕਰ ਦਿੱਤਾ ਗਿਆ ਹੈ ਤੇ ਸਬ-ਡਵੀਜ਼ਨ ਗੁਰੂਹਰਸਹਾਏ ਵਿਖੇ ਦਿਵਿਆ ਪੀ ਨੂੰ ਨਵਾਂ ਐਸ. ਡੀ. ਐਮ. ਲਗਾਇਆ ਗਿਆ ਹੈ। ਗੱਲਬਾਤ ਕਰਦਿਆਂ ਨਵੇਂ ਆਏ ਐਸ.ਡੀ.ਐਮ. ਦਿਵਿਆ ਪੀ ਨੇ ਕਿਹਾ ਕਿ ਉਹ ਜ਼ਿਲ੍ਹਾ ਤਰਨਤਾਰਨ ਤੋਂ ਬਤੌਰ ਐਸ.ਡੀ.ਐਮ. ਬਦਲ ਕੇ ਗੁਰੂਹਰਸਹਾਏ ਵਿਖੇ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫਤਰ ਵਿਚ ਆਉਣ ਵਾਲੇ ਹਰ ਇਕ ਵਿਅਕਤੀ ਦਾ ਕੰਮ ਪਹਿਲ ਦੇ ਆਧਾਰ ਉਤੇ ਕੀਤਾ ਜਾਵੇਗਾ ਤੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ