JALANDHAR WEATHER

ਘਰੇਲੂ ਝਗੜੇ ਕਾਰਨ ਵਿਅਕਤੀ ਨੇ ਆਪਣੀ ਪਤਨੀ ਨੂੰ ਮਾਰੀ ਗੋਲੀ

ਖੰਨਾ, 26 ਸਤੰਬਰ (ਹਰਜਿੰਦਰ ਸਿੰਘ ਲਾਲ)- ਬੀਤੀ ਰਾਤ ਖੰਨਾ ਦੇ ਇਕ ਉਦਯੋਗਪਤੀ ਨੇ ਆਪਣੀ ਧਰਮਪਤਨੀ ਨੂੰ ਘਰੇਲੂ ਝਗੜੇ ਕਾਰਨ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਮੌਕੇ ’ਤੇ ਮਿਲੀ ਸੂਚਨਾ ਅਨੁਸਾਰ ਅੰਜਲੀ ਕੌਸ਼ਲ ਉਮਰ ਕਰੀਬ 55 ਸਾਲ, ਰਾਧਾ ਇਨਕਲੇਵ, ਅਮਲੋਹ ਰੋਡ, ਖੰਨਾ ’ਤੇ ਕਈ ਫਾਇਰ ਹੋਏ, ਪਰ ਇਕ ਗੋਲੀ ਉਸ ਦੀ ਪਿੱਠ ਵਿਚ ਲੱਗੀ। ਜਿਸ ਨੂੰ ਦੇਰ ਰਾਤ ਸਿਵਲ ਹਸਪਤਾਲ ਖੰਨਾ ਲਿਜਾਇਆ ਗਿਆ, ਉਥੋਂ ਡਾਕਟਰਾਂ ਨੇ ਉਸ ਦੀ ਹਾਲਾਤ ਨੂੰ ਦੇਖਦੇ ਹੋਏ ਡੀ.ਐਮ.ਸੀ. ਲੁਧਿਆਣਾ ਰੈਫ਼ਰ ਕਰ ਦਿੱਤਾ ਹੈ, ਜਿਸ ਨੂੰ ਹੁਣ ਖ਼ਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ