ਗੁਰੂ ਰਾਮਦਾਸ ਐਡਵਾਂਸ ਬੰਨ੍ਹ ਨੂੰ ਲੱਗ ਰਹੀ ਢਾਹ ਨੂੰ ਰੋਕਣ ਲਈ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਜੁੱਟੇ

ਸੁਲਤਾਨਪੁਰ ਲੋਧੀ,7 ਸਤੰਬਰ (ਥਿੰਦ) - ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਮੰਡ ਖਿਜਰਪੁਰ ਕੋਲ ਦਰਿਆ ਬਿਆਸ ਵਲੋਂ ਗੁਰੂ ਰਾਮਦਾਸ ਆਰਜੀ ਐਡਵਾਂਸ ਬੰਨ੍ਹ ਨੂੰ ਜ਼ਬਰਦਸਤ ਢਾਹ ਲਾਈ ਜਾ ਰਹੀ ਹੈ। ਜਿਸ ਨੂੰ ਬਚਾਉਣ ਲਈ ਸੰਤਾਂ ਮਹਾਪੁਰਸ਼ਾਂ ਦੀ ਅਗਵਾਈ ਹੇਠ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਬੋਰੇ ਭਰ ਕੇ ਅਤੇ ਰੁੱਖ ਵੱਢ ਕੇ ਸੁੱਟ ਰਹੇ ਹਨ। ਇਸ ਆਰਜੀ ਬੰਨ੍ਹ ਨਾਲ ਲਗਭਗ 5 ਹਜ਼ਾਰ ਏਕੜ ਝੋਨੇ ਦੀ ਫ਼ਸਲ ਸੁਰੱਖਿਅਤ ਹੈ।
ਆਰਜੀ ਬੰਨ੍ਹ ਨੂੰ ਬਚਾਉਣ ਲਈ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਕਪੂਰਥਲਾ ਤੋਂ ਵਿਧਾਇਕ ਅਤੇ ਸਾਬਕਾ ਕੈਬਨਟ ਮੰਤਰੀ ਰਾਣਾ ਗੁਰਜੀਤ ਸਿੰਘ ਵੀ ਇਲਾਕੇ ਦੀ ਸੰਗਤ ਨਾਲ ਜੁਟੇ ਹੋਏ ਹਨ। ਪੋਕਲੈਂਡ ਮਸ਼ੀਨਾਂ ਨਾਲ ਆਰਜੀ ਬੰਨ੍ਹ ਉੱਪਰ ਮਿੱਟੀ ਪਾਈ ਜਾ ਰਹੀ ਹੈ।