ਵੈਸ਼ਨੋ ਦੇਵੀ ਯਾਤਰਾ ਖ਼ਰਾਬ ਮੌਸਮ ਅਤੇ ਜ਼ਮੀਨ ਖਿਸਕਣ ਕਾਰਨ 13ਵੇਂ ਦਿਨ ਵੀ ਰੁਕੀ ਰਹੀ

ਕਟੜਾ (ਜੰਮੂ-ਕਸ਼ਮੀਰ), 7 ਸਤੰਬਰ - ਵੈਸ਼ਨੋ ਦੇਵੀ ਯਾਤਰਾ ਲਗਾਤਾਰ 13ਵੇਂ ਦਿਨ ਵੀ ਰੁਕੀ ਰਹੀ। ਪ੍ਰਸ਼ਾਸਨ ਅਨੁਸਾਰ, ਖ਼ਰਾਬ ਮੌਸਮ ਅਤੇ ਜ਼ਮੀਨ ਖਿਸਕਣ ਕਾਰਨ ਯਾਤਰਾ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ। ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ, ਯਾਤਰਾ ਟਰੈਕ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਐਲਾਨੇ ਜਾਣ ਤੋਂ ਬਾਅਦ ਹੀ ਮੁੜ ਸ਼ੁਰੂ ਕੀਤਾ ਜਾਵੇਗਾ। ਲਗਾਤਾਰ ਮੀਂਹ ਅਤੇ ਪਹਾੜਾਂ ਤੋਂ ਡਿਗਣ ਕਾਰਨ ਰਸਤੇ ਦੇ ਕਈ ਹਿੱਸੇ ਨੁਕਸਾਨੇ ਗਏ ਹਨ।
ਪ੍ਰਸ਼ਾਸਨ ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਅਤੇ ਬਹਾਲੀ ਦੇ ਕੰਮ ਵਿਚ ਲੱਗੀਆਂ ਹੋਈਆਂ ਹਨ। ਯਾਤਰਾ ਰੁਕਣ ਕਾਰਨ ਸ਼ਰਧਾਲੂਆਂ ਵਿਚ ਨਿਰਾਸ਼ਾ ਹੈ। ਕੁਝ ਸ਼ਰਧਾਲੂ ਕਟੜਾ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਰਹਿ ਰਹੇ ਹਨ ਅਤੇ ਪ੍ਰਸ਼ਾਸਨ ਨੂੰ ਯਾਤਰਾ ਨੂੰ ਜਲਦੀ ਬਹਾਲ ਕਰਨ ਦੀ ਅਪੀਲ ਕਰ ਰਹੇ ਹਨ।