JALANDHAR WEATHER

ਧੁੱਲੇਵਾਲ ਬੰਨ੍ਹ 'ਤੇ ਥੈਲਿਆਂ ਵਿਚ ਰੇਤਾ ਭਰਨ ਦੀ ਸੇਵਾ ਨਿਭਾਉਂਦਾ ਅਪਾਹਿਜ ਨੌਜਵਾਨ ਬਣਿਆ ਮਿਸਾਲ

ਮਾਛੀਵਾੜਾ ਸਾਹਿਬ , 7 ਸਤੰਬਰ (ਮਨੋਜ ਕੁਮਾਰ) - ਵਾਕਿਆ ਪੰਜਾਬ ਵਿਚ ਅੱਜ ਵੀ ਗੁਰੂਆਂ , ਪੀਰਾਂ ਤੇ ਪੈਗੰਬਰਾਂ ਦੀ ਸ਼ਕਤੀ ਮੌਜਦ ਹੈ ਜੋ ਹਰ ਪੰਜਾਬੀ ਵਿਚ ਵੱਖਰਾ ਜੋਸ਼ ਭਰ ਰਹੀ ਹੈ। ਅਜਿਹਾ ਹੀ ਇਕ ਨਜ਼ਾਰਾ ਉਸ ਸਮੇਂ ਨਜ਼ਰ ਆਇਆ ਜਦੋਂ ਇਕ ਅਪਾਹਿਜ ਨੌਜਵਾਨ ਧੁੱਲੇਵਾਲ ਬੰਨ੍ਹ ਨੇੜੇ ਸਤਲੁਜ ਦਰਿਆ ਕੋਲ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਆਪਣੀ ਸੇਵਾ ਨਿਭਾ ਰਿਹਾ ਹੈ। ਉਹ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਲਗਾਏ ਜਾ ਰਹੇ ਥੈਲਿਆਂ ਵਿਚ ਰੇਤਾ ਭਰਨ ਦੀ ਸੇਵਾ ਨਿਭਾ ਰਿਹਾ ਹੈ।

ਇਸ ਨੌਜਵਾਨ ਦਾ ਨਾਂਅ ਕਰਨਜੋਤ ਸਿੰਘ ਹੈ ਅਤੇ ਜਿਸ ਦੀ ਉਮਰ 20 ਸਾਲ ਤੇ ਉਹ ਗਿਆਰਵੀਂ ਜਮਾਤ ਦਾ ਵਿਦਿਆਰਥੀ ਹੈ । ਪਿੰਡ ਦੇ ਹੋਰਨਾ ਨੌਜਵਾਨਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਸਵੇਰ ਤੋਂ ਹੀ ਥੈਲਿਆਂ ਵਿਚ ਰੇਤਾ ਭਰਨ ਦਾ ਕੰਮ ਸ਼ੁਰੂ ਕਰ ਦਿੰਦਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ