ਮਹਾਰਾਸ਼ਟਰ ਵਿਚ ਗਣੇਸ਼ ਮੂਰਤੀ ਵਿਸਰਜਨ ਦੌਰਾਨ ਹਾਦਸਾ, 4 ਲੋਕ ਡੁੱਬੇ , 13 ਲਾਪਤਾ

ਮੁੰਬਈ , 7 ਸਤੰਬਰ - ਮਹਾਰਾਸ਼ਟਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਗਣੇਸ਼ ਤਿਉਹਾਰ ਦੀ ਸਮਾਪਤੀ ਤੋਂ ਬਾਅਦ ਮੂਰਤੀਆਂ ਦੇ ਵਿਸਰਜਨ ਦੌਰਾਨ ਘੱਟੋ-ਘੱਟ 4 ਲੋਕ ਡੁੱਬ ਗਏ ਅਤੇ 13 ਹੋਰ ਲਾਪਤਾ ਹੋ ਗਏ। ਇਸ ਸੰਬੰਧ ਵਿਚ, ਇਕ ਅਧਿਕਾਰੀ ਨੇ ਦੱਸਿਆ ਕਿ ਪੁਣੇ ਜ਼ਿਲ੍ਹੇ ਦੇ ਚਾਕਨ ਖੇਤਰ ਵਿਚ 3ਵੱਖ-ਵੱਖ ਘਟਨਾਵਾਂ ਵਿਚ 4 ਲੋਕ ਵੱਖ-ਵੱਖ ਜਲ ਭੰਡਾਰਾਂ ਵਿਚ ਵਹਿ ਗਏ।
ਉਨ੍ਹਾਂ ਕਿਹਾ ਕਿ ਵਾਕੀ ਖੁਰਦ ਵਿਚ ਭਾਮਾ ਨਦੀ ਵਿਚ 2 ਲੋਕ ਅਤੇ ਸ਼ੈੱਲ ਪਿੰਪਲਗਾਂਵ ਵਿਚ ਇਕ ਅਤੇ ਇਕ ਵਿਅਕਤੀ ਪੁਣੇ ਦਿਹਾਤੀ ਦੇ ਬੀਰਵਾੜੀ ਵਿਚ ਇਕ ਖੂਹ ਵਿਚ ਡਿੱਗ ਗਿਆ। ਅਧਿਕਾਰੀ ਨੇ ਕਿਹਾ ਕਿ 4 ਲੋਕਾਂ ਵਿਚੋਂ 2 ਦੀਆਂ ਲਾਸ਼ਾਂ ਹੁਣ ਤੱਕ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਬਾਕੀ 2 ਦੀ ਭਾਲ ਜਾਰੀ ਹੈ। ਨੰਦੇੜ ਜ਼ਿਲ੍ਹੇ ਦੇ ਗਡੇਗਾਓਂ ਵਿਚ ਇਕ ਨਦੀ ਵਿਚ ਤਿੰਨ ਲੋਕ ਵਹਿ ਗਏ। ਪੁਲਿਸ ਨੇ ਕਿਹਾ ਕਿ ਬਾਅਦ ਵਿਚ ਇਕ ਵਿਅਕਤੀ ਨੂੰ ਬਚਾਇਆ ਗਿਆ ਅਤੇ ਬਾਕੀ 2 ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਨਾਸਿਕ ਵਿਚ ਇਸੇ ਤਰ੍ਹਾਂ ਦੇ ਦੁਖਾਂਤ ਦਾ ਸ਼ਿਕਾਰ 4 ਲੋਕ ਹੋਏ ਅਤੇ ਉਨ੍ਹਾਂ ਵਿਚੋਂ ਇਕ ਦੀ ਲਾਸ਼ ਸਿਨਾਰ ਵਿਚ ਬਰਾਮਦ ਕੀਤੀ ਗਈ।