JALANDHAR WEATHER

ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਹੋਈ ਭਰਵੀਂ ਬਾਰਿਸ਼,ਸ਼ਹਿਰ ਹੋਇਆ ਜਲ-ਥਲ

ਸ੍ਰੀ ਮੁਕਤਸਰ ਸਾਹਿਬ , 7 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅੱਜ ਫਿਰ ਭਰਵੀਂ ਬਾਰਿਸ਼ ਹੋਈ, ਜਿਸ ਮਗਰੋਂ ਸ਼ਹਿਰ ਜਲ-ਥਲ ਹੋ ਗਿਆ। ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਨੇ ਝੀਲਾਂ ਦਾ ਰੂਪ ਧਾਰਨ ਕਰ ਲਿਆ। ਇਸ ਤੋਂ ਇਲਾਵਾ ਇਲਾਕੇ ਦੇ ਪਿੰਡਾਂ ਵਿਚ ਵੀ ਭਾਰੀ ਬਾਰਿਸ਼ ਹੋਈ ਹੈ , ਜਿਸ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਕਿਉਂਕਿ ਪਿਛਲੀ ਬਾਰਿਸ਼ ਦਾ ਪਾਣੀ ਹੀ ਅਜੇ ਫ਼ਸਲਾਂ ਵਿਚ ਖੜ੍ਹਾ ਸੀ ਅਤੇ ਪ੍ਰਸ਼ਾਸਨ ਵਲੋਂ ਪਾਣੀ ਨੂੰ ਕੱਢਣ ਲਈ ਪੰਪ ਲਾਏ ਗਏ ਸਨ। ਪਰ ਅੱਜ ਫਿਰ ਹੋਈ ਬਾਰਿਸ਼ ਨੇ ਇਲਾਕੇ ਦੇ ਖੇਤਾਂ ਵਿੱਚ ਪਾਣੀ ਜਮ੍ਹਾਂ ਕਰ ਦਿੱਤਾ ਹੈ, ਜਿਸ ਕਰਕੇ ਫਸਲਾਂ ਬਰਬਾਦ ਹੋਣ ਦਾ ਡਰ ਬਣਿਆ ਹੋਇਆ‌ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ