JALANDHAR WEATHER

ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਟਰੈਕਟਰ ਚਾਲਕ ਦੀ ਮੌਤ

ਮਜੀਠਾ/ਚੇਤਨਪੁਰਾ, 7 ਸਤੰਬਰ (ਜਗਤਾਰ ਸਿੰਘ ਸਹਿਮੀ, ਸ਼ਰਨਜੀਤ ਸਿੰਘ ਗਿੱਲ)-ਹਲਕਾ ਜਮੀਠਾ ਦੇ ਪਿੰਡ ਸੋਹੀਆਂ ਨੇੜੇ ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਮੰਗਲ ਸਿੰਘ ਨਾਂਅ ਦੇ ਟਰੈਕਟਰ ਚਾਲਕ ਦੀ ਮੌਤ ਹੋ ਹੋਣ ਦਾ ਸਮਾਚਾਰ ਹੈ।ਜਾਣਕਾਰੀ ਅਨੁਸਾਰ ਅਨਮੋਲ ਸਿੰਘ ਪੁੱਤਰ ਮੰਗਲ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਮੰਗਲ ਸਿੰਘ ਆਪਣੇ ਟਰੈਕਟਰ ਟਰਾਲੀ 'ਤੇ ਹੜ੍ਹ ਪੀੜਤਾਂ ਦੀ ਮਦਦ ਲਈ ਰਮਦਾਸ ਗਏ ਸਨ ਅਤੇ ਵਾਪਸੀ ਸਮੇਂ ਦੇਰ ਉਹ ਅਤੇ ਉਸ ਦਾ ਚਾਚਾ ਅਮਰਜੀਤ ਸਿੰਘ ਆਪਣੇ ਮੋਟਰਸਾਈਕਲ 'ਤੇ ਆਪਣੇ ਪਿਤਾ ਦੇ ਪਿੱਛੇ-ਪਿੱਛੇ ਆ ਰਹੇ ਸਨ । ਪਿੱਛੇ ਤੋਂ ਇਕ ਤੇਜ਼ ਰਫਤਾਰ ਕਾਰ ਟਾਟਾ ਕੰਪਨੀ ਦੀ ਅਲਟਰੋਜ਼, ਐਕਸ ਐਮ ਨੇ ਬਿਨਾਂ ਹਾਰਨ ਦਿੱਤੇ ਟਰੈਕਟਰ ਨੂੰ ਤੇਜ਼ ਰਫਤਾਰ ਵਿਚ ਟੱਕਰ ਮਾਰ ਦਿੱਤੀ।

ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਉਸਦਾ ਪਿੱਤਾ ਮੰਗਲ ਸਿੰਘ ਟਰੈਕਟਰ ਤੋਂ ਡਿੱਗ ਪਿਆ ਅਤੇ ਟਰੈਕਟਰ ਦੇ ਹੇਠਾਂ ਆਉਣ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰ ਨੇ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਕਾਰ ਚਲਾਉਣ ਦਾ ਦੋਸ਼ ਲਗਾਉਦਿਆਂ ਪੁਲਿਸ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ