ਸੁਨਾਮ ਮੰਡੀ 'ਚ ਝੋਨੇ ਦੀ ਆਮਦ ਸ਼ੁਰੂ

ਸੁਨਾਮ ਊਧਮ ਸਿੰਘ ਵਾਲਾ,7 ਸਤੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਪੰਜਾਬ ਵਿਚ ਆਏ ਹੜ੍ਹਾਂ ਅਤੇ ਲਗਾਤਾਰ ਪੈ ਰਹੇ ਮੀਂਹ ਦੇ ਬਾਵਜੂਦ ਸੂਬੇ 'ਚ ਏਸ਼ੀਆ ਦੀ ਦੂਜੇ ਨੰਬਰ 'ਤੇ ਗਿਣੀ ਜਾਂਦੀ ਅਨਾਜ ਮੰਡੀ ਸੁਨਾਮ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ । ਸਥਾਨਕ ਅਨਾਜ ਮੰਡੀ ਵਿਚ ਮੈ: ਹਰਦੀਪ ਟ੍ਰੇਡਰਜ਼ ਦੀ ਦੁਕਾਨ 'ਤੇ ਕਿਸਾਨ ਕੁਲਵੰਤ ਸਿੰਘ ਪੁੱਤਰ ਗੇਜਾ ਸਿੰਘ ਪਿੰਡ ਭਾਈ ਦੇਸਾ ਦਾ 1509 ਕਿਸਮ ਦਾ ਵਿਕਣ ਆਇਆ ਝੋਨਾ 2940 ਰੁਪਏ ਪ੍ਰਤੀ ਕੁਇੰਟਲ ਗੌਰੀ ਓਵਰਸੀਜ ਵਲੋਂ ਖ਼ਰੀਦ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਅਨਾਜ ਮੰਡੀ ਸੁਨਾਮ 'ਚ ਦੂਰੋਂ-ਦੂਰੋਂ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਝੋਨਾ ਅਤੇ ਮਿਰਚ ਦੀ ਫ਼ਸਲ ਵਿਕਣ ਲਈ ਆਉਂਦੀ ਹੈ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਸੁਨਾਮ ਮੁਕੇਸ਼ ਜੁਨੇਜਾ,ਸਕੱਤਰ ਨਰਿੰਦਰ ਪਾਲ, ਮੰਡੀ ਸੁਪਰਵਾਈਜ਼ਰ ਚਰਨਜੀਤ ਸਿੰਘ,ਮੰਡੀ ਸੁਪਰਵਾਈਜ਼ਰ ਗੁਰਮੇਲ ਸਿੰਘ,ਰਜਿੰਦਰ ਸਿੰਘ ਭੈਣੀ,ਰਾਕੇਸ਼ ਕੁਮਾਰ, ਸੰਦੀਪ ਕੁਮਾਰ,ਸਤਿਗੁਰ ਸਿੰਘ ਅਤੇ ਅੰਕੁਸ਼ ਮੋਨੂ ਆਦਿ ਮੌਜੂਦ ਸਨ।