JALANDHAR WEATHER

ਚੋਰਾਂ ਵਲੋਂ ਸ਼ਰਾਬ ਦੇ ਠੇਕੇ ਤੋਂ 43 ਪੇਟੀਆਂ ਸ਼ਰਾਬ ਚੋਰੀ

ਮਹਿਲ ਕਲਾਂ (ਬਰਨਾਲਾ), 7 ਸਤੰਬਰ (ਅਵਤਾਰ ਸਿੰਘ ਅਣਖੀ) - ਪਿੰਡ ਮੂੰਮ ਦੇ ਨੇੜਿਓ ਲੰਘਦੀ ਬਠਿੰਡਾ ਬ੍ਰਾਂਚ ਨਹਿਰ ਚੱਕ ਦੇ ਪੁਲ 'ਤੇ ਸਥਿਤ ਸ਼ਰਾਬ ਦੇ ਠੇਕੇ ਚੋਂ ਬੀਤੀ ਰਾਤ 43 ਪੇਟੀਆਂ ਠੇਕਾ ਸ਼ਰਾਬ ਚੋਰੀ ਹੋ ਜਾਣ ਦੀ ਖ਼ਬਰ ਮਿਲੀ ਹੈ। ਘਟਨਾ ਬਾਰੇ ਠੇਕੇ ਦੇ ਕਰਿੰਦੇ ਮਨੀਸ਼ ਨੇ ਦੱਸਿਆ ਕਿ ਜਦੋਂ ਅਸੀਂ ਰਾਤ ਕੋਈ 10 ਵਜੇ ਦੇ ਕਰੀਬ ਠੇਕਾ ਬੰਦ ਕਰਕੇ ਸੌਂ ਗਏ। ਬਾਅਦ 'ਚ ਚੋਰ ਗਰੋਹ ਵਲੋਂ ਠੇਕੇ ਦੇ ਪਿਛਲੇ ਪਾਸਿਓਂ ਦਰਵਾਜ਼ੇ ਦੀ ਕੁੰਡੀ ਤੋੜ ਕੇ ਠੇਕੇ ਅੰਦਰੋਂ 38 ਪੇਟੀਆਂ ਸੌਂਫੀਆ ਸ਼ਰਾਬ, ਤਿੰਨ ਪੇਟੀਆਂ ਬੀਅਰ, ਇਕ ਪੇਟੀ ਅੰਗਰੇਜ਼ੀ ਅਤੇ ਇਕ ਪੇਟੀ ਬੋਧਕਾ ਸ਼ਰਾਬ ਦੀਆਂ ਕੁਲ 43 ਪੇਟੀਆਂ ਚੋਰੀ ਕੀਤੀਆਂ ਗਈਆਂ। ਜਿਨ੍ਹਾਂ ਦੀ ਕੀਮਤ ਕੋਈ ਡੇਢ ਲੱਖ ਦੇ ਕਰੀਬ ਬਣਦੀ ਹੈ। ਉਨ੍ਹਾਂ ਨੇ ਦੱਸਿਆ ਕਿ ਚੋਰੀ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਸਵੇਰੇ ਠੇਕੇ ਦੇ ਨਾਲ ਲੱਗਦੇ ਇਕ ਕਮਰੇ ਵਿਚ ਸਟੋਰ ਕਰਕੇ ਰੱਖੀਆਂ ਸ਼ਰਾਬ ਦੀਆਂ ਪੇਟੀਆਂ ਗਾਇਬ ਸਨ । ਉਨ੍ਹਾਂ ਕਿਹਾ ਕਿ ਇਸ ਚੋਰੀ ਸੰਬੰਧੀ ਥਾਣਾ ਮਹਿਲ ਕਲਾਂ ਨੂੰ ਸੂਚਨਾ ਦਿੱਤੀ ਗਈ ਹੈ। ਇਸ ਮੌਕੇ ਏਐਸਆਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਸ਼ੱਕ ਦੇ ਅਧਾਰ 'ਤੇ ਠੇਕੇ ਦੇ ਕਰਿੰਦੇ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਟੀਮ ਦਾ ਗਠਨ ਕਰਕੇ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਲਈ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ। ਜਾਂਚ ਪੜਤਾਲ ਮੁਕੰਮਲ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ