JALANDHAR WEATHER

ਮਮਦੋਟ ਪੁਲਿਸ ਵਲੋਂ ਸਰਹੱਦ ਨੇੜਿਓ ਹੈਰੋਇਨ ਸਮੇਤ 3 ਕਾਬੂ

ਮਮਦੋਟ, (ਫਿਰੋਜ਼ਪੁਰ), 19 ਮਾਰਚ (ਰਾਜਿੰਦਰ ਸਿੰਘ ਹਾਂਡਾ)- ਮਮਦੋਟ ਤੋਂ ਕੋਈ 4 ਕਿਲੋਮੀਟਰ ਦੂਰ ਸਰਹੱਦ ਦੇ ਨਜ਼ਦੀਕ ਸਥਿਤ ਪਿੰਡ ਜੱਲੋ ਕੇ ਨੇੜਿਓ ਪੁਲਿਸ ਵਲੋਂ 3 ਨੌਜਵਾਨਾਂ ਨੂੰ 1.647 ਕਿਲੋਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਮਮਦੋਟ ਦੇ ਮੁਖੀ ਇੰਸਪੈਕਟਰ ਅਭਿਨਵ ਚੌਹਾਨ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਹੈਰੋਇਨ ਦੀ ਖੇਪ ਚੁੱਕਣ ਲਈ ਕੁਝ ਵਿਅਕਤੀ ਸਰਹੱਦੀ ਖੇਤਰ ਵਿਚ ਪਹੁੰਚੇ ਹੋਏ ਹਨ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਬਲਵਿੰਦਰ ਸਿੰਘ ਉਰਫ਼ ਕੁਲਵਿੰਦਰ, ਚਰਨਜੀਤ ਸਿੰਘ ਅਤੇ ਅਕਾਸ਼ਵੀਰ ਸਿੰਘ ਨੂੰ ਹੈਰੋਇਨ ਸਮੇਤ ਕਾਬੂ ਕਰ ਲਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ