JALANDHAR WEATHER

ਸਕੂਲ ਅੰਦਰ ਵਿਦਿਆਰਥੀ ਦੀ ਦੂਸਰੇ ਵਿਦਿਆਰਥੀਆਂ ਵਲੋਂ ਕੁੱਟਮਾਰ

ਨਾਭਾ, (ਪਟਿਆਲਾ), 19 ਮਾਰਚ- ਨਾਭਾ ਦੇ ਇਕ ਸਕੂਲ ਦੇ ਅੰਦਰ ਗਿਆਰਵੀਂ ਕਲਾਸ ਦੇ ਵਿਦਿਆਰਥੀ ਪ੍ਰਭਪ੍ਰੀਤ ਸਿੰਘ ਨੂੰ ਸਕੂਲ ਦੇ ਵਿਚ ਹੀ ਕਰੀਬ 8 ਵਿਦਿਆਰਥੀਆਂ ਵਲੋਂ ਬੁਰੀ ਤਰ੍ਹਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਅੱਖਾਂ ਅਤੇ ਮੂੰਹ ਤੋਂ ਇਲਾਵਾ ਪਿੱਠ ’ਤੇ ਵੀ ਨਿਸ਼ਾਨ ਪਾਏ ਗਏ। ਪੀੜਤ ਨੌਜਵਾਨ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਇਸ ਮੌਕੇ ਪੀੜਤ ਵਿਦਿਆਰਥੀ ਪ੍ਰਭਜੀਤ ਸਿੰਘ ਨੇ ਕਿਹਾ ਕਿ ਮੈਂ ਸਕੂਲ ਦੇ ਵਿਚ ਸੀ ਅਤੇ ਮੇਰੇ ਜੂਨੀਅਰ ਵਿਦਿਆਰਥੀ ਨੂੰ ਸੀਨੀਅਰ ਤੰਗ ਪਰੇਸ਼ਾਨ ਕਰ ਰਹੇ ਸੀ ਜਦੋਂ ਮੈਂ ਰੋਕਿਆ ਤਾਂ ਉਨ੍ਹਾਂ ਨੇ ਮੌਕਾ ਵੇਖਦੇ ਹੋਏ ਬਾਥਰੂਮ ਵਿਚ ਆ ਕੇ ਮੇਰੇ ’ਤੇ ਹਮਲਾ ਕਰ ਦਿੱਤਾ ਤੇ ਮੈਨੂੰ ਬੁਰੀ ਤਰਾਂ ਕੁੱਟਿਆ ਅਤੇ ਮੈਂ ਹੇਠਾਂ ਡਿੱਗ ਗਿਆ ਪਰ ਫਿਰ ਵੀ ਉਹ ਨਾ ਹਟੇ। ਉਸ ਨੇ ਕਿਹਾ ਕਿ ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ’ਤੇ ਨਾਭਾ ਕੋਤਵਾਲੀ ਦੇ ਜਾਂਚ ਅਧਿਕਾਰੀ ਜਾਨਪਾਲ ਸਿੰਘ ਨੇ ਕਿਹਾ ਕਿ ਜੋ ਇਹ ਲੜਾਈ ਹੋਈ ਹੈ, ਸਕੂਲ ਦੇ ਅੰਦਰ ਹੋਈ ਹੈ ਅਤੇ ਇਸ ਸੰਬੰਧੀ ਅਸੀਂ ਬਿਆਨ ਹਾਸਲ ਕਰਕੇ ਕਾਨੂੰਨੀ ਕਾਰਵਾਈ ਕਰ ਰਹੇ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ