ਦਫ਼ਤਰ ਜਾ ਰਹੇ ਚਾਰ ਕਰਮਚਾਰੀਆਂ ਦੀ ਮੌਤ

ਪੁਣੇ, (ਮਹਾਰਾਸ਼ਟਰ), 19 ਮਾਰਚ- ਪੁਣੇ ਨੇੜੇ ਅੱਜ ਸਵੇਰੇ ਇਕ ਨਿੱਜੀ ਫਰਮ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਕੰਪਨੀ ਦੀ ਗੱਡੀ ਵਿਚ ਅੱਗ ਲੱਗ ਗਈ, ਜਿਸ ਕਾਰਨ ਚਾਰ ਕਰਮਚਾਰੀਆਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਪਿੰਪਰੀ ਚਿੰਚਵਾੜ ਖੇਤਰ ਦੇ ਹਿੰਜੇਵਾੜੀ ਵਿਚ ਵਾਪਰੀ। ਇਕ ਟੈਂਪੋ ਟਰੈਵਲਰ ਕੰਪਨੀ ਦੇ ਕੁਝ ਕਰਮਚਾਰੀਆਂ ਨੂੰ ਉਨ੍ਹਾਂ ਦੇ ਦਫ਼ਤਰ ਲੈ ਜਾ ਰਿਹਾ ਸੀ। ਜਦੋਂ ਗੱਡੀ ਡਾਸਾਲਟ ਸਿਸਟਮਜ਼ ਦੇ ਨੇੜੇ ਸੀ, ਤਾਂ ਇਸ ਵਿਚ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਕੁਝ ਕਰਮਚਾਰੀ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ। ਲਾਸ਼ਾਂ ਨੂੰ ਗੱਡੀ ਵਿਚੋਂ ਕੱਢਣ ਦਾ ਕੰਮ ਜਾਰੀ ਹੈ।