ਪ੍ਰਧਾਨ ਮੰਤਰੀ ਵਲੋਂ ਸੁਨੀਤਾ ਵਿਲੀਅਮਜ਼ ਤੇ ਸਪੇਸਐਕਸ ਕਰੂ 9 ਦਾ ਸਵਾਗਤ

ਨਵੀਂ ਦਿੱਲੀ, 19 ਮਾਰਚ- ਪ੍ਰਧਾਨ ਮੰਤਰੀ ਮੋਦੀ ਨੇ ਸੁਨੀਤਾ ਵਿਲੀਅਮਜ਼ ਅਤੇ ਸਪੇਸਐਕਸ ਕਰੂ 9 ਪੁਲਾੜ ਯਾਤਰੀਆਂ ਦਾ ਧਰਤੀ ’ਤੇ ਸਵਾਗਤ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਲਾੜ ਖੋਜ ਮਨੁੱਖੀ ਸੰਭਾਵਨਾਵਾਂ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ, ਸੁਪਨੇ ਦੇਖਣ ਦੀ ਹਿੰਮਤ ਕਰਨ ਅਤੇ ਉਨ੍ਹਾਂ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਦੀ ਹਿੰਮਤ ਰੱਖਣ ਬਾਰੇ ਹੈ। ਉਨ੍ਹਾਂ ਕਿਹਾ ਕਿ ਸੁਨੀਤਾ ਵਿਲੀਅਮਜ਼ ਇਕ ਇਕ ਆਈਕਨ ਹੈ, ਜਿਨ੍ਹਾਂ ਨੇ ਆਪਣੇ ਪੂਰੇ ਕਰੀਅਰ ਦੌਰਾਨ ਇਸ ਭਾਵਨਾ ਦੀ ਉਦਾਹਰਣ ਪੇਸ਼ ਕੀਤਾ ਹੈ।