ਸੰਗਰੂਰ ਵਿਖੇ ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ

ਸੰਗਰੂਰ, 19 ਮਾਰਚ- ਸੰਗਰੂਰ ਦੇ ਲੱਡਾ ਕੋਠੀ ਵਿਚ ਵੱਡੀ ਗਿਣਤੀ ’ਚ ਪੁਲਿਸ ਫੋਰਸ ਇਕੱਠੀ ਹੋਈ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਖਨੌਰੀ ਅਤੇ ਸੰਭੂ ਸਰਹੱਦ ’ਤੇ ਕੋਈ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ। ਸੰਗਰੂਰ ਧੂਰੀ ਸੜਕ ’ਤੇ ਵੱਖ ਵੱਖ ਥਾਵਾਂ ਤੇ ਪੈਲਸ ਢਾਬਿਆਂ ਵਿਖੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਹੈ ਤੇ ਇਸ ਦੇ ਨਾਲ ਹੀ ਵਾਟਰ ਕੈਨਨ ਵੀ ਤਿਆਰ ਕੀਤੇ ਗਏ ਹਨ।