JALANDHAR WEATHER

ਬੀ.ਐਸ.ਐੱਫ. ਅਤੇ ਐਸ.ਐਸ.ਓ.ਸੀ. ਵਲੋਂ ਪਾਕਿਸਤਾਨੀ ਡਰੋਨ ਸਣੇ ਭਾਰਤੀ ਤਸਕਰ ਕੀਤਾ ਕਾਬੂ

ਫ਼ਾਜ਼ਿਲਕਾ, 19 ਮਾਰਚ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅਤੇ ਬੀ.ਐਸ.ਐੱਫ.ਨੂੰ ਇਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪਾਕਿਸਤਾਨੀ ਡਰੋਨ ਸਣੇ ਇਕ ਭਾਰਤੀ ਤਸਕਰ ਨੂੰ ਕਾਬੂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਤਸਕਰ ਵਲੋਂ ਭਾਰਤ ਪਾਕਿਤਸਾਨ ਸਰਹੱਦ ’ਤੋਂ ਨਸ਼ੇ ਅਤੇ ਹਥਿਆਰਾਂ ਦੀ ਡਰੋਨ ਜ਼ਰੀਏ ਤਸਕਰੀ ਕੀਤੀ ਜਾਂਦੀ ਸੀ। ਤਸਕਰੀ ਦੌਰਾਨ ਭਾਰਤ ਆਇਆ ਡਰੋਨ ਖ਼ਰਾਬ ਹੋ ਗਿਆ, ਜਿਸ ਨੂੰ ਭਾਰਤੀ ਤਸਕਰ ਨੇ ਚੁੱਕ ਕੇ ਆਪਣੇ ਘਰ ਰੱਖ ਲਿਆ ਸੀ। ਜਦੋਂ ਕਿ ਉਸ ਦੇ ਨਾਲ ਆਈ ਨਸ਼ੇ ਅਤੇ ਹਥਿਆਰਾਂ ਦੀ ਖ਼ੇਪ ਨੂੰ ਅੱਗੇ ਭੇਜ ਦਿੱਤਾ। ਬੀ.ਐਸ.ਐਫ. ਅਤੇ ਐਸ.ਐਸ.ਓ.ਸੀ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਭਾਰਤੀ ਤਸਕਰ ਦੇ ਘਰ ਛਾਪੇਮਾਰੀ ਕੀਤੀ। ਇਸ ਦੌਰਾਨ ਡਰੋਨ ਦੀ ਬਰਾਮਦਗੀ ਹੋਈ, ਜਿਸ ਨੂੰ ਲੈ ਕੇ ਹੁਣ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਫ਼ਾਜ਼ਿਲਕਾ ਦੇ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਤਸਕਰ ਤੋਂ ਪੁੱਛਗਿੱਛ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ