ਕਰਿਆਨਾ ਵਪਾਰੀ ਦੀ ਦੁਕਾਨ ਅਤੇ ਘਰ ’ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

ਫਿਰੋਜ਼ਪੁਰ, 19 ਮਾਰਚ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਛਾਉਣੀ ਦੀ ਵਜ਼ੀਰ ਵਾਲੇ ਬਿਲਡਿੰਗ ਕੋਲ ਸਥਿਤ ਇਕ ਕਰਿਆਨਾ ਵਪਾਰੀ ਦੀ ਦੁਕਾਨ ਅਤੇ ਅੰਬੇ ਕਲੋਨੀ ਵਿਚ ਘਰਾਂ ’ਤੇ ਆਮਦਨ ਕਰ ਵਿਭਾਗ ਦੀ ਜਾਂਚ ਟੀਮ ਵਲੋਂ ਛਾਪੇਮਾਰੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਬੀਤੇ ਮਹੀਨੇ ਵੀ ਇਸ ਕਾਰੋਬਾਰੀ ਉੱਪਰ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ ਸੀ ਅਤੇ ਦੱਸਿਆ ਜਾਂਦਾ ਹੈ ਕਿ ਅੱਜ ਇਨਕਮ ਟੈਕਸ ਦੀ ਜਾਂਚ ਟੀਮ ਵਲੋਂ ਕਿਸੇ ਵੱਡੇ ਰਕਮ ਦੇ ਲੈਣ ਦੇਣ ਨੂੰ ਲੈ ਕੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਤਫਤੀਸ਼ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਅੱਜ ਛਾਪੇਮਾਰੀ ਮੌਕੇ ਟੀਮ ਦੇ ਨਾਲ ਫੌਜ ਦੇ ਸੈਨਿਕ ਵੀ ਮੌਜੂਦ ਸਨ।