ਬਿੱਲ ਗੇਟਸ ਨੇ ਕੀਤੀ ਜੇ.ਪੀ. ਨੱਢਾ ਨਾਲ ਮੁਲਾਕਾਤ

ਨਵੀਂ ਦਿੱਲੀ, 19 ਮਾਰਚ- ਬਿੱਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਮਾਈਕ੍ਰੋਸਾਫਟ ਦੇ ਸਾਬਕਾ ਸੀ.ਈ.ਓ., ਬਿਲ ਗੇਟਸ ਨੇ ਅੱਜ ਆਪਣੀ ਭਾਰਤ ਫੇਰੀ ਦੌਰਾਨ ਕੇਂਦਰੀ ਮੰਤਰੀ ਜੇ.ਪੀ. ਨੱਢਾ ਨਾਲ ਮੁਲਾਕਾਤ ਕੀਤੀ। ਜੇ.ਪੀ. ਨੱਢਾ ਦਫ਼ਤਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੰਤਰੀ ਨੇ ਗੇਟਸ ਫਾਊਂਡੇਸ਼ਨ ਨਾਲ ਸਾਂਝੇਦਾਰੀ ਵਿਚ ਭਾਰਤੀ ਸਿਹਤ ਸੰਭਾਲ ਖੇਤਰ ਵਿਚ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ, ਖਾਸ ਕਰਕੇ ਮਾਵਾਂ ਦੀ ਸਿਹਤ, ਟੀਕਾਕਰਨ ਅਤੇ ਸੈਨੀਟੇਸ਼ਨ ਦੇ ਖੇਤਰਾਂ ਵਿਚ। ਸ੍ਰੀ ਗੇਟਸ ਨੇ ਸਿਹਤ ਖੇਤਰ ਵਿਚ ਭਾਰਤ ਦੁਆਰਾ ਨਿਰਧਾਰਤ ਟੀਚਿਆਂ ਦੀ ਸ਼ਲਾਘਾ ਕੀਤੀ ਅਤੇ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਭਾਰਤ ਨਾਲ ਸਾਂਝੇਦਾਰੀ ਕਰਨ ਲਈ ਵਚਨਬੱਧਤਾ ਜਤਾਈ। ਉਨ੍ਹਾਂ ਨੇ ਭਾਰਤ ਦੁਆਰਾ ਡਾਇਗਨੌਸਟਿਕਸ ਅਤੇ ਦਵਾਈਆਂ ਦੀ ਲਾਗਤ ਘਟਾਉਣ, ਦੁਨੀਆ ਭਰ ਵਿਚ ਕਿਫਾਇਤੀ ਸਿਹਤ ਸੇਵਾਵਾਂ ਨੂੰ ਸਮਰੱਥ ਬਣਾਉਣ ਵਿਚ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ। ਦੋਵੇਂ ਧਿਰਾਂ ਭਾਈਵਾਲੀ ਨੂੰ ਜਾਰੀ ਰੱਖਣ ਲਈ ਸਿਹਤ ਖੇਤਰ ਵਿਚ ਸਹਿਯੋਗ ਦੇ ਮੈਮੋਰੰਡਮ ਨੂੰ ਨਵਿਆਉਣ ਲਈ ਉਤਸ਼ਾਹਿਤ ਹਨ।