JALANDHAR WEATHER

ਜੰਮੂ ਕਸ਼ਮੀਰ: ਬਾਂਦੀਪੋਰਾ ਸ੍ਰੀਨਗਰ ਰੋਡ ’ਤੇ ਸ਼ੱਕੀ ਆਈ.ਈ.ਡੀ. ਬਰਾਮਦ

ਸ੍ਰੀਨਗਰ, 19 ਮਾਰਚ- ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਸ਼ੱਕੀ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਦਾ ਪਤਾ ਲੱਗਿਆ। ਉਨ੍ਹਾਂ ਕਿਹਾ ਕਿ ਬਲਾਂ ਦੀ ਸੜਕ ਖੋਲ੍ਹਣ ਵਾਲੀ ਟੀਮ ਦੁਆਰਾ ਸਵੇਰੇ 9 ਵਜੇ ਦੇ ਕਰੀਬ ਸਨ ਸੈੱਟ ਪੁਆਇੰਟ ਦੇ ਨੇੜੇ ਬਾਂਦੀਪੋਰਾ-ਸ੍ਰੀਨਗਰ ਹਾਈਵੇਅ ’ਤੇ ਇਕ ਸ਼ੱਕੀ ਚੀਜ਼ ਦਾ ਪਤਾ ਲੱਗਿਆ। ਬੰਬ ਨਿਰੋਧਕ ਦਸਤੇ ਨੂੰ ਤੁਰੰਤ ਮੌਕੇ ’ਤੇ ਬੁਲਾਇਆ ਗਿਆ ਅਤੇ ਹਾਈਵੇਅ ’ਤੇ ਆਵਾਜਾਈ ਨੂੰ ਵੀ ਰੋਕ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਆਈ.ਈ.ਡੀ. ਡਿਵਾਈਸ ਨੂੰ ਸੁਰੱਖਿਅਤ ਢੰਗ ਨਾਲ ਬੇਅਸਰ ਕਰ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ