ਮਹਾਰਾਸ਼ਟਰ : ਟੀ.ਵੀ. ਅਦਾਕਾਰਾ ਨੇ ਅਦਾਕਾਰ ਵਿਰੁੱਧ ਦਰਜ ਕਰਵਾਇਆ ਛੇੜਛਾੜ ਦਾ ਮਾਮਲਾ

ਮੁੰਬਈ, 15 ਮਾਰਚ - ਟੀ.ਵੀ. ਦੀ ਇਕ ਅਦਾਕਾਰਾ ਨੇ ਮੁੰਬਈ ਦੇ ਅੰਬੋਲੀ ਪੁਲਿਸ ਸਟੇਸ਼ਨ ਵਿਚ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਹੈ। ਮੁੰਬਈ ਪੁਲਿਸ ਦੇ ਅਧਿਕਾਰੀ ਅਨੁਸਾਰ ਪੀੜਤਾ ਦੇ ਦੋਸ਼ ਤੋਂ ਬਾਅਦ, ਪੁਲਿਸ ਨੇ ਟੀਵੀ ਅਦਾਕਾਰ ਵਿਰੁੱਧ ਬੀਐਨਐਸ ਦੀ ਧਾਰਾ 75(1) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਦੋਸ਼ੀ ਟੀਵੀ ਅਦਾਕਾਰ ਦਾ ਬਿਆਨ ਵੀ ਦਰਜ ਕੀਤਾ ਹੈ। ਅਦਾਕਾਰ 'ਤੇ ਹੋਲੀ ਦੇ ਮੌਕੇ 'ਤੇ ਪੀੜਤਾ ਨੂੰ ਅਣਉਚਿਤ ਢੰਗ ਨਾਲ ਛੂਹਣ ਦਾ ਦੋਸ਼ ਲਗਾਇਆ ਗਿਆ ਹੈ:।