ਮਹਾਰਾਸ਼ਟਰ : ਝੀਲ 'ਚ ਤੈਰਨ ਗਏ ਪੰਜ ਦੋਸਤ ਡੁੱਬੇ

ਚੰਦਰਪੁਰ (ਮਹਾਰਾਸ਼ਟਰ), 15 ਮਾਰਚ - ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੇ ਨਾਗਭੀੜ ਵਿਚ ਘੋੜਾਜ਼ਾਰੀ ਝੀਲ ਵਿਚ ਇਕ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਝੀਲ ਵਿਚ ਤੈਰਨ ਗਏ ਪੰਜ ਦੋਸਤ ਡੂੰਘੇ ਪਾਣੀ ਵਿਚ ਡੁੱਬ ਗਏ। ਚੰਦਰਪੁਰ ਪੁਲਿਸ ਅਨੁਸਾਰ ਮ੍ਰਿਤਕਾਂ ਦੇ ਨਾਮ ਜਨਕ ਗਵਾਂਡੇ, ਯਸ਼ ਗਵਾਂਡੇ, ਅਨਿਕੇਤ ਗਵਾਂਡੇ, ਤੇਜਸ ਗਵਾਂਡੇ ਅਤੇ ਤੇਜਸ ਠਾਕਰੇ ਹਨ, ਜੋ ਕਿ ਚਿਮੂਰ ਤਾਲੁਕਾ ਦੇ ਸਠਗਾਓਂ-ਕੋਲਾਰੀ ਦੇ ਰਹਿਣ ਵਾਲੇ ਹਨ। ਡੁੱਬੇ ਪੰਜ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।ਇਸ ਦੁਖਦਾਈ ਘਟਨਾ ਨੇ ਜ਼ਿਲ੍ਹੇ ਵਿਚ ਸੋਗ ਫੈਲਾ ਦਿੱਤਾ ਹੈ।