ਪਿੰਡ ਲਈ ਨਵੇਂ ਸਟੇਡੀਅਮ ਦਾ ਐਲਾਨ - ਮੰਤਰੀ ਹਰਪਾਲ ਸਿੰਘ ਚੀਮਾ

ਕੌਹਰੀਆਂ, 15 ਮਾਰਚ (ਸੁਨੀਲ ਕੁਮਾਰ ਗਰਗ)-ਨੇੜਲੇ ਪਿੰਡ ਸਾਦੀਹਰੀ ਵਿਖੇ ਬਾਬਾ ਘੁਮੰਡ ਗਿਰ ਸਪੋਰਟਸ ਕਲੱਬ ਅਤੇ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਘੁਮੰਡ ਗਿਰ, ਬਾਬਾ ਹਰਿਦੁਆਰ ਗਿਰ, ਬਾਬਾ ਮਹੇਸ਼ਾ ਨੰਦ ਗਿਰ, ਬਾਬਾ ਵਿਦਿਆ ਨੰਦ ਗਿਰੀ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ 50ਵੇਂ ਕਬੱਡੀ ਕੱਪ ਉਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵਿਸ਼ੇਸ਼ ਤੌਰ ਉਤੇ ਪਹੁੰਚੇ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਪਿੰਡ ਸਾਦੀਹਰੀ ਲਈ ਛੇ ਕਿੱਲਿਆਂ ਵਿਚ ਨਵੇਂ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਅਤੇ ਸਮੂਹ ਪ੍ਰਬੰਧਕ ਕਮੇਟੀ ਅਤੇ 'ਆਪ' ਵਰਕਰ ਹਾਜ਼ਰ ਸਨ।