ਸੁਰੇਂਦਰ ਜਵਾਹਰ ਦੇ ਕਾਤਲਾਂ ਖਿਲਾਫ ਹੋਵੇਗੀ ਸਖਤ ਕਾਰਵਾਈ - ਮਨੋਹਰ ਲਾਲ ਖੱਟਰ

ਕਰਨਾਲ (ਹਰਿਆਣਾ), 15 ਮਾਰਚ-ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਗੋਹਾਨਾ ਵਿਚ ਭਾਜਪਾ ਨੇਤਾ ਸੁਰੇਂਦਰ ਜਵਾਹਰ ਦੇ ਕਤਲ ਬਾਰੇ ਕਿਹਾ ਕਿ ਜੋ ਵੀ ਦੋਸ਼ੀ ਹੈ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।