JALANDHAR WEATHER

ਸ਼ਾਹਕੋਟ ਨਗਰ ਪੰਚਾਇਤ ਦੀ ਪ੍ਰਧਾਨਗੀ ਦੀ ਦੂਜੀ ਵਾਰ ਵੀ ਚੋਣ ਨਾ ਹੋਣ 'ਤੇ ਵਿਧਾਇਕ ਸ਼ੇਰੋਵਾਲੀਆ ਤੇ ਕਾਂਗਰਸੀ ਕੌਂਸਲਰਾਂ ਵਲੋਂ ਧਰਨਾ

ਸ਼ਾਹਕੋਟ, 20 ਜਨਵਰੀ (ਏ.ਐਸ.ਅਰੋੜਾ, ਸੁਖਦੀਪ ਸਿੰਘ, ਬਾਂਸਲ, ਸਚਦੇਵਾ)-ਸ਼ਾਹਕੋਟ ਨਗਰ ਪੰਚਾਇਤ ਚੋਣਾਂ ’ਚ ਕਾਂਗਰਸ ਦੇ 9 ਅਤੇ 'ਆਪ' ਦੇ 4 ਉਮੀਦਵਾਰ ਚੋਣ ਜਿੱਤ ਕੇ ਕੌਂਸਲਰ ਬਣਨ ਤੋਂ ਬਾਅਦ ਪ੍ਰਧਾਨ ਤੇ ਉੱਪ ਪ੍ਰਧਾਨ ਦੀ ਚੋਣ ਸਬੰਧੀ ਕਾਂਗਰਸ ਨੂੰ ਬਹੁਮਤ ਮਿਲਣ ’ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਆਪਣੀ ਪਾਰਟੀ ਨਾਲ ਸਬੰਧਤ ਸਮੂਹ ਕੌਂਸਲਰਾਂ ਸਮੇਤ ਅੱਜ ਦੂਸਰੀ ਵਾਰ ਨਗਰ ਪੰਚਾਇਤ ਦਫ਼ਤਰ ਪਹੁੰਚੇ। ਇਸ ਦੌਰਾਨ 'ਆਪ' ਦੇ 2 ਕੌਂਸਲਰ ਆਪਸ ਵਿਚ ਕਿਸੇ ਗੱਲ ਤੋਂ ਨਾਰਾਜ਼ ਹੋ ਗਏ ਅਤੇ ਮੀਟਿੰਗ ਹਾਲ ਵਿਚ ਮਾਹੌਲ ਗਰਮਾ ਗਿਆ। ਤਹਿਸੀਲਦਾਰ ਤੇ 'ਆਪ' ਦੇ ਚਾਰੇ ਕੌਂਸਲਰ ਮੀਟਿੰਗ ਛੱਡ ਕੇ ਬਾਹਰ ਚਲੇ ਗਏ ਅਤੇ ਪ੍ਰਧਾਨਗੀ ਦੀ ਚੋਣ ਨਾ ਹੋ ਸਕੀ। ਰੋਸ ਵਜੋਂ ਵਿਧਾਇਕ ਸ਼ੇਰੋਵਾਲੀਆ ਤੇ ਨਵੇਂ ਕਾਂਗਰਸੀ ਕੌਂਸਲਰਾਂ ਨੇ ਦਫ਼ਤਰ ਦੇ ਬਾਹਰ ਧਰਨਾ ਲਗਾਉਂਦਿਆਂ ਸੱਤਾਧਾਰੀ ਧਿਰ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ