ਜ਼ਮੀਨੀ ਵਿਵਾਦ 'ਚ ਡਿਊਟੀ 'ਤੇ ਤਾਇਨਾਤ ਡੀ.ਐਸ.ਪੀ. 'ਤੇ ਹਮਲਾ
ਬਠਿੰਡਾ, 20 ਜਨਵਰੀ-ਕਿਸਾਨਾਂ ਦੇ ਦੋ ਸਮੂਹਾਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਜ਼ਮੀਨੀ ਵਿਵਾਦ ਦੇ ਮਾਮਲੇ ਵਿਚ ਜ਼ਮੀਨ ਦੀ ਹੱਦਬੰਦੀ ਪ੍ਰਕਿਰਿਆ ਦੀ ਨਿਗਰਾਨੀ ਕਰਦੇ ਸਮੇਂ ਕਥਿਤ ਹਮਲੇ ਵਿਚ ਡਿਊਟੀ 'ਤੇ ਤਾਇਨਾਤ ਡੀ.ਐਸ.ਪੀ. ਜ਼ਖਮੀ ਹੋ ਗਏ। ਡਿਪਟੀ ਕਮਿਸ਼ਨਰ ਬਠਿੰਡਾ, ਸ਼ੌਕਤ ਅਹਿਮਦ ਨੇ ਕਿਹਾ ਕਿ ਇਹ ਮੁੱਦਾ ਦੋ ਕਿਸਾਨ ਸਮੂਹਾਂ ਵਿਚਕਾਰ ਹੈ। ਇਸ ਮਾਮਲੇ ਵਿਚ, ਸੁਪਰੀਮ ਕੋਰਟ ਨੇ ਦੋਵਾਂ ਧਿਰਾਂ ਨੂੰ ਜ਼ਮੀਨ ਦੇ ਹੱਕ ਦੇਣ ਦਾ ਫੈਸਲਾ ਸੁਣਾਇਆ। ਅਦਾਲਤ ਦੇ ਫੈਸਲੇ ਨੂੰ ਲਾਗੂ ਕਰਨ ਲਈ, ਜਦੋਂ ਪੁਲਿਸ ਟੀਮਾਂ ਮੌਕੇ 'ਤੇ ਗਈਆਂ ਤਾਂ ਹਾਰਨ ਵਾਲੇ ਪੱਖ ਨੇ ਮਾਮਲਾ ਆਪਣੇ ਹੱਥਾਂ ਵਿਚ ਲੈ ਲਿਆ ਅਤੇ ਸਾਡੀ ਟੀਮ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਸਾਡੀ ਟੀਮ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਪਾਰਟੀ 'ਤੇ ਲਾਠੀਆਂ ਅਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ। ਇਸ ਵਿਚ ਇਕ ਡੀ.ਐਸ.ਪੀ. ਦੀ ਹੱਡੀ ਟੁੱਟ ਗਈ। ਅਸੀਂ ਇਸ ਮਾਮਲੇ ਵਿਚ ਜ਼ਰੂਰ ਕਾਰਵਾਈ ਕਰਾਂਗੇ।