ਸੰਗਰੂਰ 'ਚ ਆਜ਼ਾਦ ਤੌਰ 'ਤੇ ਜਿੱਤੇ ਨਗਰ ਕੌਂਸਲਰ ਨਰਿੰਦਰ ਓੁੱਪਲ 'ਆਪ' 'ਚ ਸ਼ਾਮਿਲ
ਸੰਗਰੂਰ, 20 ਜਨਵਰੀ (ਧੀਰਜ ਪਸ਼ੋਰੀਆ)-ਨਗਰ ਕੌਂਸਲ ਸੰਗਰੂਰ ਦੇ ਵਾਰਡ ਨੰਬਰ 19 ਤੋਂ ਆਜ਼ਾਦ ਤੌਰ ਉਤੇ ਜਿੱਤੇ ਨਗਰ ਕੌਂਸਲਰ ਨਰਿੰਦਰ ਓੁੱਪਲ ਨੂੰ ਅੱਜ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰ ਲਿਆ ਹੈ। ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਇਸ ਮੌਕੇ ਕਿਹਾ ਕਿ ਆਜ਼ਾਦ ਨਗਰ ਕੌਂਸਲਰਾਂ ਨੂੰ ਪਾਰਟੀ ਵਿਚ ਪੂਰਾ ਮਾਣ-ਸਨਮਾਨ ਮਿਲੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਤਿੰਨ ਆਜ਼ਾਦ ਨਗਰ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਚੁੱਕੇ ਹਨ। ਇਸ ਮੌਕੇ ਮੈਡਮ ਓੁੱਪਲ ਦੇ ਪਤੀ ਅਮਰਜੀਤ ਸਿੰਘ ਟੀਟੂ, 'ਆਪ' ਆਗੂ ਸਫੀ ਮੁਹੰਮਦ, ਪੰਕਜ ਗਰਗ ਮੌਜੂਦ ਸਨ।