ਪਿੰਡ ਚੰਨਣਕੇ ਵਿਖੇ ਗੋਲੀ ਮਾਰ ਕੇ ਨੌਜਵਾਨ ਕੀਤਾ ਜ਼ਖਮੀ
ਚੌਂਕ ਮਹਿਤਾ (ਅੰਮ੍ਰਿਤਸਰ), 20 ਜਨਵਰੀ (ਜਗਦੀਸ਼ ਸਿੰਘ ਬਮਰਾਹ)-ਅੱਜ ਬਾਅਦ ਦੁਪਹਿਰ 2 ਵਜੇ ਪਿੰਡ ਚੰਨਣਕੇ ਦੇ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਰਾਜਨ ਪੁੱਤਰ ਹੀਰਾ ਸਿੰਘ ਜੋ ਕਿ ਪਿੰਡ ਦੇ ਜੰਜਘਰ ਨਜ਼ਦੀਕ ਬੈਠਾ ਹੋਇਆ ਸੀ ਤਾਂ ਇਕ ਸਪਲੈਂਡਰ ਮੋਟਰਸਾਈਕਲ ਉਤੇ ਆਏ ਤਿੰਨ ਨੌਜਵਾਨ , ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ, ਨੇ ਆ ਕੇ ਰਾਜਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਵਾਰਦਾਤ ਕਰਨ ਪਿੱਛੋਂ ਦੋਸ਼ੀ ਨੌਜਵਾਨ ਉਥੋਂ ਫਰਾਰ ਹੋ ਗਏ। ਜ਼ਖਮੀ ਨੌਜਵਾਨ ਨੂੰ ਅੰਮ੍ਰਿਤਸਰ ਲਿਜਾਇਆ ਗਿਆ ਹੈ। ਪੁਲਿਸ ਪੂਰੀ ਸਰਗਰਮੀ ਨਾਲ ਦੋਸ਼ੀਆਂ ਦੀ ਭਾਲ ਕਰ ਰਹੀ ਹੈ।