JALANDHAR WEATHER

ਕਾਰ ਦੀ ਟੱਕਰ 'ਚ ਐਕਟਿਵਾ ਸਵਾਰ ਗੰਭੀਰ ਜ਼ਖਮੀ

ਛੇਹਰਟਾ (ਅੰਮ੍ਰਿਤਸਰ), 20 ਜਨਵਰੀ (ਪੱਤਰ ਪ੍ਰੇਰਕ)-ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਸ਼ਹਾਟਾ ਚੌਕ ਦੇ ਬਿਲਕੁਲ ਨੇੜੇ ਦੇਰ ਸ਼ਾਮ ਕਰੀਬ 8 ਵਜੇ ਮੈਟਰੋ ਬੱਸ ਲਾਈਨ ਵਿਚ ਇਕ ਕਾਰ ਤੇ ਐਕਟਿਵਾ ਵਿਚਕਾਰ ਐਕਸੀਡੈਂਟ ਹੋਣ ਨਾਲ ਐਕਟਿਵਾ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਕ ਵਿਅਕਤੀ ਕਾਰ ਉਤੇ ਸਵਾਰ ਹੋ ਕੇ ਛੇਹਰਟਾ ਤੋਂ ਅੰਮ੍ਰਿਤਸਰ ਨੂੰ ਜਾ ਰਿਹਾ ਸੀ ਤੇ ਇਕ ਵਿਅਕਤੀ ਐਕਟਿਵਾ ਉਤੇ ਸਵਾਰ ਹੋ ਕੇ ਛੇਹਰਟਾ ਚੌਕ ਵੱਲ ਨੂੰ ਜਾ ਰਿਹਾ ਸੀ ਤਾਂ ਨਾਰੰਗ ਹਾਰਡਵੇਅਰ ਦੇ ਸਾਹਮਣੇ ਮੈਟਰੋ ਬੱਸ ਲਾਈਨ ਵਿਚ ਕਾਰ ਸਵਾਰ ਵਲੋਂ ਐਕਟਿਵਾ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਨਾਲ ਐਕਟਿਵਾ ਸਵਾਰ ਗੰਭੀਰ ਰੂਪ ਵਿਚ ਫੱਟੜ ਹੋ ਗਿਆ ਤੇ ਐਕਟਿਵਾ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ਐਕਟਿਵਾ ਵਿਚ ਵੱਜਣ ਤੋਂ ਬਾਅਦ ਮੈਟਰੋ ਬੱਸ ਲਾਈਨ ਦੇ ਸਾਈਡਾਂ ਉਤੇ ਲੱਗੀਆਂ ਗਰਿੱਲਾਂ ਵਿਚ ਜਾ ਕੇ ਰੁਕ ਗਈ। ਨੁਕਸਾਨੀ ਗਈ ਐਕਟਿਵਾ ਵਿਚੋਂ ਕਾਗਜ਼ਾਤ ਮਿਲਣ ਉਤੇ ਗੰਭੀਰ ਜ਼ਖਮੀ ਹੋਏ ਵਿਅਕਤੀ ਦਾ ਨਾਂ ਵਰਨ ਕੁਮਾਰ ਆਦਰਸ਼ ਨਗਰ ਕੋਟ ਖਾਲਸਾ ਹੈ, ਜੋ ਐਕਸੀਡੈਂਟ ਹੋਣ ਨਾਲ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਨਿੱਜੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ਉਤੇ ਪੀ.ਸੀ.ਆਰ. ਦੇ ਮੁਲਾਜ਼ਮਾਂ ਨੇ ਮੌਕੇ ਉਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ