JALANDHAR WEATHER

ਕਰਜ਼ੇ ਤੋਂ ਪ੍ਰੇਸ਼ਾਨ ਕੋਟ ਸਿੱਧੂ ਦੇ ਕਿਸਾਨ ਵਲੋਂ ਖੁਦਕੁਸ਼ੀ

ਓਠੀਆਂ (ਅੰਮ੍ਰਿਤਸਰ), 20 ਜਨਵਰੀ (ਗੁਰਵਿੰਦਰ ਸਿੰਘ ਛੀਨਾ)-ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਅਧੀਨ ਆਉਂਦੇ ਪਿੰਡ ਕੋਟ ਸਿੱਧੂ ਦੇ ਕਿਸਾਨ ਗੁਰਵੇਲ ਸਿੰਘ ਪੁੱਤਰ ਹਜ਼ਾਰਾ ਸਿੰਘ ਉਮਰ 60 ਸਾਲ ਵਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰੀਬ ਕਿਸਾਨ ਗੁਰਵੇਲ ਸਿੰਘ ਦੇ ਸਿਰ ਉਤੇ ਕਰਜ਼ੇ ਦੀ ਪੰਡ ਚੜ੍ਹੀ ਹੋਈ ਸੀ ਤੇ ਉਸ ਦੀਆਂ ਦੋ ਧੀਆਂ ਜੋ ਵਿਆਹੀਆਂ ਹਨ ਤੇ ਦੋ ਲੜਕੇ ਵਿਆਉਣ ਵਾਲੇ ਸਨ। ਉਸ ਦੇ ਸਿਰ ਉਤੇ ਕਰਜ਼ਾ ਹੋਣ ਕਾਰਨ ਬੀਤੀ ਰਾਤ ਉਹ ਘਰੋਂ ਕਿਤੇ ਚਲਾ ਗਿਆ ਸੀ ਤੇ ਉਸਦੀ ਘਰ ਵਾਲਿਆਂ ਨੇ ਕਾਫੀ ਭਾਲ ਕੀਤੀ। ਉਸ ਦੀ ਲਾਸ਼ ਸਰਹੱਦੀ ਪਿੰਡ ਭਿੰਡੀ ਔਲਖਾਂ ਵਿਖੇ ਦਰੱਖਤ ਨਾਲ ਲਟਕਦੀ ਮਿਲੀ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ