ਫਿਲੌਰ ਪੁਲਿਸ ਵਲੋਂ ਪਿੰਡ ਛੋਹਲੇ ਬਜਾੜ ਵਿਖੇ ਗੋਲੀਆਂ ਚਲਾਉਣ ਵਾਲੇ 5 ਦੋਸ਼ੀ ਗ੍ਰਿਫਤਾਰ
ਫਿਲੌਰ, 19 ਜਨਵਰੀ-ਫਿਲੌਰ ਪੁਲਿਸ ਵਲੋਂ ਪਿੰਡ ਛੋਹਲੇ ਬਜਾੜ ਵਿਖੇ ਚੱਲੀਆਂ ਗੋਲੀਆਂ ਵਿਚ ਤੁਰੰਤ ਕਾਰਵਾਈ ਕਰਦੇ ਹੋਏ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸੰਜੀਵ ਕਪੂਰ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਵਲੋਂ ਸਤਨਾਮ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਛੋਹਲੇ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਦੇ ਬਿਆਨਾਂ ਉਤੇ ਮੁਕੱਦਮਾ ਦਰਜ ਕੀਤਾ ਸੀ।