JALANDHAR WEATHER

ਅਣਪਛਾਤਿਆਂ ਨੇ ਵਿਅਕਤੀ ਨੂੰ ਮਾਰੀ ਗੋਲੀ, ਪੀ.ਜੀ.ਆਈ. ਦਾਖਲ

ਰਾਜਪੁਰਾ (ਪਟਿਆਲਾ), 19 ਜਨਵਰੀ (ਰਣਜੀਤ ਸਿੰਘ)-ਰਾਜਪੁਰਾ ਨੇੜਲੇ ਪਿੰਡ ਨਲਾਸ ਵਾਸੀ ਪ੍ਰਗਟ ਪੁਰੀ ਆਪਣੀ ਡਿਊਟੀ ਤੋਂ ਘਰ ਨੂੰ ਵਾਪਸ ਆ ਰਿਹਾ ਸੀ, ਰਾਹ ਵਿਚ ਉਸ 'ਤੇ ਕੁਝ ਵਿਅਕਤੀਆਂ ਨੇ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਗੋਲੀਆਂ ਲੱਗਣ ਕਾਰਨ ਪ੍ਰਗਟ ਪੁਰੀ ਫੱਟੜ ਹੋ ਗਿਆ, ਉਸ ਨੂੰ ਪੀ.ਜੀ.ਆਈ. ਦਾਖਲ ਕੀਤਾ ਗਿਆ। ਜਿਥੇ ਉਹ ਜ਼ੇਰੇ ਇਲਾਜ ਹੈ। ਥਾਣਾ ਸਦਰ ਮੁਖੀ ਕ੍ਰਿਪਾਲ ਸਿੰਘ ਮੋਹੀ ਨੇ ਕਿਹਾ ਕਿ ਪ੍ਰਗਟ ਪੁਰੀ ਦੇ ਬਿਆਨਾਂ ਦੇ ਆਧਾਰ ਉਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ