ਪਿੰਡ ਸੰਘਲ ਸੋਹਲ 'ਚ ਕਰੰਟ ਲੱਗਣ ਨਾਲ ਔਰਤ ਦੀ ਮੌਤ
ਜਲੰਧਰ, 19 ਜਨਵਰੀ-ਪਿੰਡ ਸੰਘਲ ਸੋਹਲ ਵਿਚ ਵੈਸਟ ਵਨ ਕੰਪਨੀ ਨੇੜੇ ਪ੍ਰਵਾਸੀਆਂ ਦੇ ਕੁਆਰਟਰ ਵਿਚ ਰਹਿੰਦੀ ਇਕ ਔਰਤ ਹਾਈ ਟੈਂਸ਼ਨ ਤਾਰਾਂ ਦੀ ਲਪੇਟ ਵਿਚ ਆ ਗਈ, ਜਿਸ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਪ੍ਰੀਤੀ ਪਤਨੀ ਪ੍ਰਮੋਦ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਜੋ ਆਪਣੀ ਭੈਣ ਅਤੇ ਭਰਜਾਈ ਨੂੰ ਮਿਲਣ ਜਲੰਧਰ ਆਈ ਹੋਈ ਸੀ। ਪ੍ਰੀਤੀ ਪਿਛਲੇ 8 ਦਿਨਾਂ ਤੋਂ ਜਲੰਧਰ 'ਚ ਸੀ। ਅੱਜ ਕੱਪੜੇ ਧੋਣ ਤੋਂ ਬਾਅਦ ਜਦੋਂ ਉਹ ਉਨ੍ਹਾਂ ਨੂੰ ਸੁਕਾਉਣ ਲਈ ਛੱਤ 'ਤੇ ਪਹੁੰਚੀ ਤਾਂ ਬਿਜਲੀ ਦੀਆਂ ਹਾਈ ਟੈਂਸ਼ਨ ਤਾਰਾਂ ਨਾਲ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।