ਪਿੰਡ ਕੜਾਲ ਕਲਾਂ ਨਜ਼ਦੀਕ ਇਕ ਵਿਅਕਤੀ ਦੀ ਠੰਡ ਨਾਲ ਮੌਤ
ਹੁਸੈਨਪੁਰ, 19 ਜਨਵਰੀ (ਤਰਲੋਚਨ ਸਿੰਘ ਸੋਢੀ)-ਪੁਲਿਸ ਚੌਕੀ ਭਲਾਣਾ ਅਧੀਨ ਆਉਂਦੇ ਪਿੰਡ ਕੜਾਲ ਕਲਾਂ ਨਜ਼ਦੀਕ ਬੀਤੀ ਰਾਤ ਇਕ ਵਿਅਕਤੀ ਦੀ ਠੰਡ ਨਾਲ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਭੁਲਾਣਾ ਦੇ ਇੰਚਾਰਜ ਪੂਰਨ ਚੰਦ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਉੱਪਰ ਨੇੜੇ ਖੇਤਾਂ ਵਿਚ ਇਕ ਵਿਅਕਤੀ ਪਿਆ ਹੈ। ਜਦੋਂ ਪੁਲਿਸ ਨੇ ਮੌਕੇ ਉਤੇ ਜਾ ਕੇ ਦੇਖਿਆ ਤਾਂ ਉਸ ਵਿਅਕਤੀ ਦੀ ਮੌਤ ਹੋ ਚੁੱਕੀ ਸੀ, ਜਿਸ ਦੀ ਪਛਾਣ ਸੁਖਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਕੜਾਲ ਨੌ ਆਬਾਦ ਵਜੋਂ ਹੋਈ ਹੈ ਜੋ ਕਿ ਸਿੱਧਵਾਂ ਦੋਨਾਂ ਵਿਖੇ ਪਸ਼ੂ ਹਸਪਤਾਲ ਵਿਖੇ ਹੈਲਪਰ ਦਾ ਕੰਮ ਕਰਦਾ ਸੀ। ਪੁਲਿਸ ਚੌਕੀ ਭੁਲਾਣਾ ਨੇ ਕਾਨੂੰਨੀ ਕਾਰਵਾਈ ਕਰਕੇ ਮ੍ਰਿਤਕ ਵਿਅਕਤੀ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।