ਕਾਂਗਰਸੀ ਆਗੂਆਂ ਨੇ ਅਮਿਤ ਸ਼ਾਹ ਦੇ ਟਿੱਪਣੀ ਖ਼ਿਲਾਫ਼ ਕੀਤਾ ਰੋਸ ਮਾਰਚ
ਛੇਹਰਟਾ (ਅੰਮ੍ਰਿਤਸਰ) , 19 ਜਨਵਰੀ (ਪੱਤਰ ਪ੍ਰੇਰਕ) - ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਖ਼ਿਲਾਫ਼ ਟਿੱਪਣੀ ਬੋਲਣ ਸੰਬੰਧੀ ਅਮਿਤ ਸ਼ਾਹ ਅਤੇ ਭਾਜਪਾ ਖ਼ਿਲਾਫ਼ ਅੱਜ ਵਿਧਾਨ ਸਭਾ ਹਲਕਾ ਪੱਛਮੀ ਦੇ ਪ੍ਰਧਾਨ ਕੁਲਬੀਰ ਸਿੰਘ ਖਿਆਲੀਆ ਦੀ ਅਗਵਾਈ ਹੇਠ ਪੁਤਲੀਘਰ ਵਿਖੇ ਕਾਂਗਰਸ ਪਾਰਟੀ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਸਮੇਂ ਉਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਹਲਕਾ ਪੱਛਮੀ ਦੇ ਪ੍ਰਧਾਨ ਕੁਲਬੀਰ ਸਿੰਘ ਖਿਆਲੀਆ ਨੇ ਕਿਹਾ ਕਿ ਜੇਕਰ ਸਵਿਧਾਨ ਗਰੀਬ ਲੋਕਾਂ ਨੂੰ ਬਚਾ ਰਿਹਾ ਹੈ ਅਤੇ ਬਰਾਬਰੀ ਦਾ ਹੱਕ ਦਿੱਤਾ ਹੈ ਤਾਂ ਸੰਵਿਧਾਨ ਅਤੇ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਹੀ ਦਿੱਤਾ ਹੈ। ਉਨਾਂ ਕਿਹਾ ਕਿ ਸੰਵਿਧਾਨ ਦੇ ਰਚੇਤਾ ਪ੍ਰਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਗਲਤ ਟਿੱਪਣੀ ਕਰਨਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਜੈ ਬਾਪੂ,ਜੈ ਭੀਮ,ਜੈ ਸੰਵਿਧਾਨ ਗਾਂਧੀ ਅਤੇ ਅੰਬੇਡਕਰ ਦਾ ਅਪਮਾਨ ਕਰਨ ਵਾਲੀ ਭਾਜਪਾ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ ਜਦੋਂ ਤੱਕ ਉਹ ਮਾਫੀ ਨਹੀਂ ਮੰਗ ਲੈਂਦੇ! ਇਸ ਮੌਕੇ ਕਾਂਗਰਸੀ ਵਰਕਰਾਂ ਵਲੋਂ ਪੁਤਲੀਘਰ ਚੌਂਕ ਤੋਂ ਲੈ ਕੇ ਵਾਲਮੀਕ ਮੂਰਤੀ ਚੌਂਕ ਤੱਕ ਰੋਸ ਮਾਰਚ ਵੀ ਕੀਤਾ ਗਿਆ।