25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਛੁੱਟੀਆਂ ਵਿਚ ਨਾਨਕੇ ਜਾਣ ਦਾ ਚਾਅ

ਅਜੀਤ ਡੈਸਕ 15-06-2026

ਮਨੁੱਖ ਕੋਲ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਹੁੰਦੀਆਂ ਹਨ, ਜਿਸ ਨੂੰ ਯਾਦ ਕਰਕੇ ਕਦੇ ਖੁਸ਼ੀ ਕਦੇ ਉਦਾਸੀ ਆਉਂਦੀ ਹੈ। ਇਨ੍ਹਾਂ ਯਾਦਾਂ ਵਿਚੋਂ ਇਕ ਬੜੀ ਪਿਆਰੀ ਯਾਦ ਜੂਨ ਮਹੀਨੇ, ਗਰਮੀਆਂ ਦੀਆਂ ਛੁੱਟੀਆਂ ਵਿਚ ਨਾਨਕੇ ਜਾਣ ਦੀ ਹੈ। ਗਰਮੀਆਂ ਦੀਆਂ ਛੁੱਟੀਆਂ ਵਿਚ ਨਾਨਕੇ ਜਾਣ ਦਾ ਕਿੰਨਾ ਚਾਅ ਹੁੰਦਾ ਸੀ, ਬਚਪਨ ਵਿਚ ਨਾਨਕੀ ਜਾਣ ਦਾ ਅਸੀਂ ਆਂਢ-ਗੁਆਂਢ ਵਿਚ ਦੱਸਦੇ ਫਿਰਦੇ ਸੀ ਕਿ ਕੱਲ੍ਹ ਅਸੀ ਨਾਨਕੇ ਜਾਣਾ ਏ। ਨਾਨਕੇ ਘਰ ਜਾਣ ਦੀ ਜ਼ਿਆਦਾ ਖੁਸ਼ੀ 'ਚ ਆਪਣੇ ਘਰ ਦਾ ਖਿਆਲ ਭੁੱਲ ਜਾਂਦੇ ਸੀ। ਛੁੱਟੀਆਂ ਦਾ ਇਕ ਮਹੀਨੇ ਦਾ ਸਕੂਲ ਦਾ ਕੰਮ ਸਿਰਫ ਇਕ ਹਫਤੇ ਵਿਚ ਹੀ ਪੂਰਾ ਕਰ ਲਿਆ ਜਾਂਦਾ ਸੀ, ਤਾਂ ਕਿ ਨਾਨਕੇ ਜਾ ਕੇ ਪੜ੍ਹਾਈ ਦਾ ਕੋਈ ਵੀ ਫਿਕਰ ਨਾ ਰਹੇ। ਜੇਕਰ ਅਸੀਂ ਪਿਛਲੇ ਸਮਿਆਂ ਵੱਲ ਧਿਆਨ ਮਾਰੀਏ ਤਾਂ ਸਾਡੀ ਜ਼ਿੰਦਗੀ ਵਿਚ ਨਾਨਕੇ ਘਰ ਦੀ ਮਹੱਤਤਾ ਬਹੁਤ ਵੱਡੀ ਹੈ। ਪੁਰਾਣੇ ਸਮਿਆਂ ਵਿਚ ਭਾਵੇਂ ਕਿ ਟੈਲੀਫੋਨ ਨਹੀਂ ਸੀ ਹੁੰਦੇ ਪਰ ਫਿਰ ਵੀ ਮਾਮੇ-ਮਾਸੀਆਂ ਨੂੰ ਆਪਣੇ ਭਾਣਜੇ-ਭਾਣਜੀਆਂ ਦੇ ਆਉਣ ਦੀ ਪੂਰੀ ਉਡੀਕ ਹੁੰਦੀ ਸੀ। ਪਰ ਅੱਜ ਇਹ ਸਭ ਚਾਅ ਘਟਦੇ ਜਾ ਰਹੇ ਨੇ। ਅੱਜ ਨਾ ਕੋਈ ਪਹਿਲਾਂ ਵਾਂਗ ਉਡੀਕ ਕਰਦਾ ਹੈ। ਨਾ ਹੀ ਪਹਿਲਾਂ ਵਾਂਗ ਕੋਈ ਨਾਨਕੇ ਜਾਣ ਨੂੰ ਤਰਜੀਹ ਦਿੰਦਾ ਹੈ। ਅੱਜਕੱਲ੍ਹ ਗਰਮੀਆਂ ਦੀਆਂ ਛੁੱਟੀਆਂ ਵਿਚ ਨਾਨਕੇ ਜਾਣ ਦੀ ਬਜਾਏ ਠੰਢੀਆਂ ਥਾਵਾਂ 'ਤੇ ਜਿਵੇਂ ਕਿ ਕੁੱਲੂ, ਮਨਾਲੀ, ਸ਼ਿਮਲੇ ਜਾਂ ਫਿਰ ਕੁਝ ਅਮੀਰ ਲੋਕ ਵਿਦੇਸ਼ ਜਾਣ ਨੂੰ ਪਹਿਲ ਦੇ ਰਹੇ ਹਨ। ਇਹ ਸਭ ਸਾਡੇ ਮੋਹ ਪਿਆਰ ਘਟਣ ਦੇ ਸਬੂਤ ਨੇ। ਜਿਵੇਂ ਕਿ ਹਰ ਥਾਂ 'ਤੇ ਬੱਚਿਆਂ ਨੂੰ ਪਿਤਾ ਦੇ ਨਾਂਅ 'ਤੇ ਜਾਣਿਆ ਜਾਂਦਾ ਹੈ, ਪਰ ਨਾਨਕੇ ਘਰ ਦੀ ਵੱਖਰੀ ਪਛਾਣ ਹੁੰਦੀ ਹੈ। ਨਾਨਕੇ ਜਾ ਕੇ ਸਾਨੂੰ ਮਾਵਾਂ ਦੇ ਨਾਂਅ ਨਾਲ ਜਾਣਿਆਂ ਜਾਂਦਾ ਹੈ। ਨਾਨਕੇ ਘਰ ਵਿਚ ਖਾਣ ਪੀਣ ਤੇ ਖੇਡਣ ਮੱਲਣ ਦੀ ਕਿਸੇ ਵੀ ਤਰ੍ਹਾਂ ਦੀ ਰੋਕ-ਟੋਕ ਨਹੀ ਹੁੰਦੀ।

-ਮੋਬਾਈਲ : 98151-53111

ਪਿਛਲੀ ਖ਼ਬਰ 15-06-26 ਅਗਲੀ ਖ਼ਬਰ ਪੰਜਾਬ ਦੇ ਭਖਦੇ ਮਸਲਿਆਂ ਦਾ ਹੱਲ ਕਿਵੇਂ ਕੀਤਾ ਜਾਏ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।