08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਟਰੰਪ ਪ੍ਰਸ਼ਾਸਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 70,000 ਡਾਲਰ ਫੀਸ ਦਾ ਪ੍ਰਸਤਾਵ

ਵਾਸ਼ਿੰਗਟਨ, 7 ਅਕਤੂਬਰ (ਏਜੰਸੀ)-ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀ.ਐਚ.ਐਸ.) ਨੇ ਅਮਰੀਕਾ ਵਿਚ ਕੰਮ ਕਰਨ ਦੇ ਚਾਹਵਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 70,000 ਅਮਰੀਕੀ ਡਾਲਰ ਦੀ ਫੀਸ ਦਾ ਪ੍ਰਸਤਾਵ ...

ਅਜੀਤ ਡੈਸਕ 08-10-2026

ਵਾਸ਼ਿੰਗਟਨ, 7 ਅਕਤੂਬਰ (ਏਜੰਸੀ)-ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀ.ਐਚ.ਐਸ.) ਨੇ ਅਮਰੀਕਾ ਵਿਚ ਕੰਮ ਕਰਨ ਦੇ ਚਾਹਵਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 70,000 ਅਮਰੀਕੀ ਡਾਲਰ ਦੀ ਫੀਸ ਦਾ ਪ੍ਰਸਤਾਵ ਰੱਖਿਆ। ਇਹ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ‘ਤੇ ਰੋਕ ਲਗਾਉਣ ਲਈ ਟਰੰਪ ਪ੍ਰਸ਼ਾਸਨ ਦੀ ਨਵੀਂ ਕੋਸ਼ਿਸ਼ ਹੈ।ਪ੍ਰਸਤਾਵਿਤ ਨਿਯਮ ਤਹਿਤ ਸਕੂਲਾਂ ਨੂੰ ਹਰੇਕ ਅਜਿਹੇ ਵਿਦਿਆਰਥੀ ਲਈ ਫੀਸ ਅਦਾ ਕਰਨੀ ਪਵੇਗੀ, ਜੋ ‘ਆਪਸ਼ਨਲ ਪ੍ਰੈਕਟਿਸ ਟ੍ਰੇਨਿੰਗ’ (ਓ.ਪੀ.ਟੀ.) ਪ੍ਰੋਗਰਾਮ ਵਿਚ ਹਿੱਸਾ ਲੈਂਦਾ ਹੈ।

ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੌਰਾਨ ਜਾਂ ਬਾਅਦ ਵਿਚ ਆਪਣੇ ਮੁੱਖ ਵਿਸ਼ੇ ਨਾਲ ਸੰਬੰਧਿਤ ਨੌਕਰੀਆਂ ਕਰਨ ਦੀ ਇਜਾਜ਼ਤ ਦਿੰਦਾ ਹੈ।ਆਮ ਤੌਰ ‘ਤੇ ਵਿਦਿਆਰਥੀ ਗ੍ਰੈਜੂਏਸ਼ਨ ਤੋਂ ਬਾਅਦ ਇਕ ਸਾਲ ਲਈ ਕੰਮ ਕਰਨ ਦੇ ਯੋਗ ਹੁੰਦੇ ਹਨ। ਹਾਲਾਂਕਿ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਸਟੈਮ) ਵਰਗੇ ਖਾਸ ਵਿਸ਼ਿਆਂ ਵਾਲੇ ਵਿਦਿਆਰਥੀ ਵਾਧੂ ਦੋ ਸਾਲਾਂ ਲਈ ਯੋਗ ਹੁੰਦੇ ਹਨ। ਸਕੂਲਾਂ ਨੂੰ ਪ੍ਰੋਗਰਾਮ ਲਈ ਹਰੇਕ ਨਵੇਂ ਵਿਦਿਆਰਥੀ ਦੀ ਸ਼ੁਰੂਆਤੀ ਅਰਜ਼ੀ ਵਾਸਤੇ 70,000 ਡਾਲਰ ਅਤੇ ਹਰੇਕ ਨਵੀਨੀਕਰਨ (ਰੀਨਿਊਅਲ) ਲਈ 30,000 ਡਾਲਰ ਦੀ ਫੀਸ ਅਦਾ ਕਰਨੀ ਪਵੇਗੀ।

ਪਿਛਲੀ ਖ਼ਬਰ ਮੈਸੀ ਲਈ ਯਾਦਗਾਰ ਰਿਹਾ ਅਰਜਨਟੀਨਾ ਲਈ ਵਿਦਾਇਗੀ ਮੈਚ ਅਗਲੀ ਖ਼ਬਰ ਪੰਜਾਬੀ ਜੋੜੇ ਨੂੰ ਕਾਰ ਹੇਠ ਦਰੜਨ ਵਾਲੀ ਲੈਕਚਰਾਰ ਨੂੰ 6 ਸਾਲ ਕੈਦ