11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਡਵੀਜ਼ਨ ਕਮੇਟੀ ਦੇ ਅਹੁਦੇਦਾਰਾਂ ਦੀ ਕੀਤੀ ਚੋਣ, ਅਮਨਦੀਪ ਗਰਗ ਬਣੇ ਪ੍ਰਧਾਨ <br/>

ਅਜੀਤ ਡੈਸਕ 01-09-2025
ਲਹਿਰਾਗਾਗਾ, 31 ਅਗਸਤ (ਅਸ਼ੋਕ ਗਰਗ) - ਇੰਪਲਾਈਜ਼ ਫੈਡਰੇਸ਼ਨ ਪੀ.ਐਸ.ਪੀ.ਸੀ.ਐਲ (ਚਾਹਲ) ਦੇ ਸਰਕਲ ਪ੍ਰਧਾਨ ਪੂਰਨ ਸਿੰਘ ਖਾਈ ਤੇ ਸੂਬਾਈ ਆਗੂ ਰਾਮ ਚੰਦਰ ਸਿੰਘ ਖਾਈ ਦੀ ਪ੍ਰਧਾਨਗੀ ਹੇਠ ਡਵੀਜ਼ਨ ਕਮੇਟੀ ਦੀ ਚੋਣ 66 ਕੇ ਵੀ ਗਰਿੱਡ ਲਹਿਰਾਗਾਗਾ ਵਿਖੇ ਹੋਈ, ਜਿਸ ਵਿਚ ਸਰਬਸੰਮਤੀ ਨਾਲ ਅਮਨਦੀਪ ਗਰਗ ਸੁਪਰਡੈਂਟ ਨੂੰ ਪ੍ਰਧਾਨ, ਹਰਪ੍ਰੀਤ ਸਿੰਘ ਮੂਨਕ ਨੂੰ ਸੀਨੀਅਰ ਮੀਤ ਪ੍ਰਧਾਨ, ਹਰਦੀਪ ਸਿੰਘ ਦੇਹਲਾ ਤੇ ਭੁਪਿੰਦਰ ਸਿੰਘ ਕਾਕਾ ਨੂੰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਬੱਲਰਾਂ ਨੂੰ ਸਕੱਤਰ, ਸ. ਮਨਜੀਤ ਸ਼ਰਮਾ ਨੂੰ ਸਹਾਇਕ ਸਕੱਤਰ, ਸੁਖਵਿੰਦਰ ਸਿੰਘ ਖਾਈ ਨੂੰ ਜਥੇਬੰਦਕ ਸਕੱਤਰ, ਬੁੱਧੂ ਸਿੰਘ ਆਲਮਪੁਰ ਨੂੰ ਜਥੇਬੰਦਕ ਸਕੱਤਰ, ਖੁਸ਼ਦੀਪ ਸਿੰਘ ਦੀਪੀ ਨੂੰ ਪ੍ਰੈਸ ਸਕੱਤਰ, ਰਣਜੀਤ ਸਿੰਘ ਲਹਿਰਾ ਨੂੰ ਖ਼ਜ਼ਾਨਚੀ ਚੁਣਿਆ ਗਿਆ | ਇਸ ਮੌਕੇ ਪੂਰਨ ਸਿੰਘ ਖਾਈ ਨੇ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਜਥੇਬੰਦਕ ਹੋਣ ਤੋਂ ਬਿਨ੍ਹਾਂ ਹੋਰ ਕੋਈ ਵੀ ਚਾਰਾ ਨਹੀਂ ਹੈ ਕਿ ਆਪਾਂ ਆਪਣੇ ਹੱਕ ਲੈ ਸਕੀਏ | ਕਿਉਂਕਿ ਅੱਜ ਸਰਕਾਰ ਸਮੁੱਚੇ ਰੂਪ ਵਿਚ ਕਾਰਪੋਰੇਟ ਘਰਾਨਿਆਂ ਦੇ ਹੁਕਮਾਂ ਅਨੁਸਾਰ ਪੰਜਾਬ ਵਿਚ ਕੰਮ ਕਰ ਰਹੀ ਹੈ | ਸਾਰੇ ਪਬਲਿਕ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ | ਇਸ ਮੌਕੇ 'ਤੇ ਗੁਰਛੈਬਰ ਸਿੰਘ ਸ਼ਹਿਰੀ ਪ੍ਰਧਾਨ ਲਹਿਰਾ, ਦਿਹਾਤੀ ਪ੍ਰਧਾਨ ਜਗਸੀਰ ਸਿੰਘ ਰਾਮਗੜ੍ਹ, ਮੀਤ ਪ੍ਰਧਾਨ ਸੰਦੀਪ ਸਿੰਘ ਨੰਗਲਾ, ਮੂਨਕ ਦੇ ਪ੍ਰਧਾਨ ਰਾਮਫਲ ਸਿੰਘ, ਬੰਗਾ ਦੇ ਪ੍ਰਧਾਨ ਛਿੰਦਰਪਾਲ ਮਾਣੀ, ਪਰਵਿੰਦਰ ਸਿੰਘ ਰਾਜੂ, ਗੁਰਪਿਆਰ ਸਿੰਘ ਖਾਈ, ਗੁਰਪ੍ਰੀਤ ਸਿੰਘ ਜਵਾਹਰ ਵਾਲਾ ਸ਼ਾਮਲ ਹੋਏ |

ਪਿਛਲੀ ਖ਼ਬਰ ਕਲਗ਼ੀਧਰ ਫੈਡਰੇਸ਼ਨ ਵਲੋਂ 60ਵਾਂ ਸਥਾਪਨਾ ਦਿਵਸ ਧੂਮ-ਧਾਮ ਮਨਾਇਆ <br/> ਅਗਲੀ ਖ਼ਬਰ ਖੇਤੀਬਾੜੀ ਅਤੇ ਭੋਜਨ ਸੁਰੱਖਿਆ ਵਿਸ਼ੇ 'ਤੇ ਵਿਚਾਰ ਗੋਸ਼ਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।