ਜ਼ਿਲ੍ਹਾ ਬਾਰ ਸੰਗਰੂਰ ਦੀਆਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਬਣੀ ਕਮੇਟੀ ’ਚ 15 ਵਕੀਲ ਹੋਰ ਸ਼ਾਮਿਲ
ਸੰਗਰੂਰ, 10 ਸਤੰਬਰ (ਧੀਰਜ ਪਸੋਰੀਆ) - ਜ਼ਿਲ੍ਹਾ ਬਾਰ ਸੰਗਰੂਰ ਦੀ ਚੋਣ ਨੂੰ ਪਾਰਦਰਸ਼ੀ, ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪਹਿਲਾਂ ਤੋਂ ਬਣੀ ਤਿੰਨ ਮੈਂਬਰੀ ਕਮੇਟੀ ਜਿਸ ਵਿੱਚ ਸਤਬੀਰ ਸਿੰਘ ਸਾਹੀ ਰਿਟਰਨਿੰਗ ਅਫ਼ਸਰ ਦੇ ਨਾਲ ਮਨਪ੍ਰੀਤ ਸਿੰਘ ਗਰੇਵਾਲ ਅਤੇ ਸ਼ੋਬਿਤ ਸਿੰਗਲਾ ਸਹਾਇਕ ਰਿਟਰਨਿੰਗ ਅਫ਼ਸਰ ਹਨ ਵਿੱਚ 15 ਹੋਰ ਵਕੀਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜ਼ਿਲ੍ਹਾ ਬਾਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਅਤੇ ਸੈਕਟਰੀ ਸਿਮਰਨਦੀਪ ਸਿੰਘ ਬਲੱਗਣ ਨੇ ਦੱਸਿਆ ਕਿ ਬਾਰ ਕੌਂਸਲ ਵੱਲੋਂ ਆਏ ਪੱਤਰ ਮੁਤਾਬਿਕ ਸੁਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ, ਦਲਜੀਤ ਸਿੰਘ ਸੇਖੋਂ, ਬਲਵੰਤ ਸਿੰਘ ਢੀਂਡਸਾ, ਪਵਨ ਕੁਮਾਰ ਗੁਪਤਾ, ਰਤਨ ਸਿੰਘ ਮਹਿਲ, ਵਿਪਨ ਵਸ਼ਿਸ਼ਟ, ਬਲਜੀਤ ਸਿੰਘ ਕੜਵਲ, ਸਤਪਾਲ ਸ਼ਰਮਾ, ਗੁਰਪ੍ਰੀਤ ਸਿੰਘ ਨੰਦਪੁਰੀ, ਸੁਸ਼ੀਲ ਅੱਤਰੀ,ਗੁਰਬਿੰਦਰ ਸਿੰਘ, ਚੀਮਾ, ਬਿਕਰਮਜੀਤ ਸਿੰਘ ਛਾਜਲੀ ਪ੍ਰਦੀਪ ਸਿੰਘ ਰਟੋਲ ਅਤੇ ਪਰਮਪ੍ਰੀਤ ਸਿੰਘ ਰਤਨ ਨੂੰ ਵੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਸੰਗਰੂਰ, 10 ਸਤੰਬਰ (ਧੀਰਜ ਪਸੋਰੀਆ) - ਜ਼ਿਲ੍ਹਾ ਬਾਰ ਸੰਗਰੂਰ ਦੀ ਚੋਣ ਨੂੰ ਪਾਰਦਰਸ਼ੀ, ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪਹਿਲਾਂ ਤੋਂ ਬਣੀ ਤਿੰਨ ਮੈਂਬਰੀ ਕਮੇਟੀ ਜਿਸ ਵਿੱਚ ਸਤਬੀਰ ਸਿੰਘ ਸਾਹੀ ਰਿਟਰਨਿੰਗ ਅਫ਼ਸਰ ਦੇ ਨਾਲ ਮਨਪ੍ਰੀਤ ਸਿੰਘ ਗਰੇਵਾਲ ਅਤੇ ਸ਼ੋਬਿਤ ਸਿੰਗਲਾ ਸਹਾਇਕ ਰਿਟਰਨਿੰਗ ਅਫ਼ਸਰ ਹਨ ਵਿੱਚ 15 ਹੋਰ ਵਕੀਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜ਼ਿਲ੍ਹਾ ਬਾਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਅਤੇ ਸੈਕਟਰੀ ਸਿਮਰਨਦੀਪ ਸਿੰਘ ਬਲੱਗਣ ਨੇ ਦੱਸਿਆ ਕਿ ਬਾਰ ਕੌਂਸਲ ਵੱਲੋਂ ਆਏ ਪੱਤਰ ਮੁਤਾਬਿਕ ਸੁਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ, ਦਲਜੀਤ ਸਿੰਘ ਸੇਖੋਂ, ਬਲਵੰਤ ਸਿੰਘ ਢੀਂਡਸਾ, ਪਵਨ ਕੁਮਾਰ ਗੁਪਤਾ, ਰਤਨ ਸਿੰਘ ਮਹਿਲ, ਵਿਪਨ ਵਸ਼ਿਸ਼ਟ, ਬਲਜੀਤ ਸਿੰਘ ਕੜਵਲ, ਸਤਪਾਲ ਸ਼ਰਮਾ, ਗੁਰਪ੍ਰੀਤ ਸਿੰਘ ਨੰਦਪੁਰੀ, ਸੁਸ਼ੀਲ ਅੱਤਰੀ,ਗੁਰਬਿੰਦਰ ਸਿੰਘ, ਚੀਮਾ, ਬਿਕਰਮਜੀਤ ਸਿੰਘ ਛਾਜਲੀ ਪ੍ਰਦੀਪ ਸਿੰਘ ਰਟੋਲ ਅਤੇ ਪਰਮਪ੍ਰੀਤ ਸਿੰਘ ਰਤਨ ਨੂੰ ਵੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਬਾਰ ਕੌਂਸਲ ਨੇ ਜ਼ਿਲ੍ਹਾ ਬਾਰ ਦੀ ਐਗਜੈਕਟਿਵ ਕਮੇਟੀ ਨੂੰ ਵੀ ਇਸ ਚੋਣ ਵਿੱਚ ਸਹਿਯੋਗ ਕਰਨ ਲਈ ਕਿਹਾ ਹੈ। ਇਸੇ ਦੌਰਾਨ ਐਡਵੋਕੇਟ ਸਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ, ਦਲਜੀਤ ਸਿੰਘ ਸੇਖੋਂ ਅਤੇ ਬਲਵੰਤ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਇਸ ਚੋਣ ਨੂੰ ਪੂਰੀ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਿਆ ਜਾਵੇਗਾ।ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੀ ਚੋਣ ਜੋ ਕਿ 11 ਸਤੰਬਰ ਨੂੰ ਹੋ ਰਹੀ ਹੈ ਲਈ 672 ਵਕੀਲ ਵੋਟ ਪਾਉਣ ਦੇ ਹੱਕਦਾਰ ਹਨ। ਪ੍ਰਧਾਨਗੀ ਦੇ ਅਹੁਦੇ ਲਈ ਗਗਨਦੀਪ ਸਿੰਘ ਸਿਬੀਆ ਅਤੇ ਗੁਰਪ੍ਰੀਤ ਸਿੰਘ ਚੱਠਾ ਦਰਮਿਆਨ ਮੁਕਾਬਲਾ ਹੋਣ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਗਗਨਦੀਪ ਸਿੰਘ ਸਿਬੀਆ ਦੋ ਵਾਰ ਜ਼ਿਲ੍ਹਾ ਬਾਰ ਦੇ ਪ੍ਰਧਾਨ ਅਤੇ ਇੱਕ ਵਾਰ ਉਪ ਪ੍ਰਧਾਨ ਰਹਿ ਚੁੱਕੇ ਹਨ। ਗੁਰਪ੍ਰੀਤ ਸਿੰਘ ਚੱਠਾ ਇੱਕ ਵਾਰ ਜ਼ਿਲ੍ਹਾ ਬਾਰ ਦੇ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ।ਸੈਕਟਰੀ ਲਈ ਹਰਪ੍ਰੀਤ ਸਿੰਘ ਸਿੱਧੂ ਅਤੇ ਸੰਸਾਰ ਸਿੰਘ ਮਾਨ ਦਾ ਆਹਮੋ ਸਾਹਮਣੇ ਮੁਕਾਬਲਾ ਹੈ। ਉਪ ਪ੍ਰਧਾਨ ਲਈ ਸਿਮ੍ਰਤਪਾਲ ਸਿੰਘ ਸੱਗੂ, ਦਵਿੰਦਰ ਸਿੰਘ ਤੂਰ, ਵਿੱਦਿਆ ਸਾਗਰ ਅਤੇ ਹਰਪ੍ਰੀਤ ਸਿੰਘ ਸ਼ੈਲੀ ਚੋਣ ਮੈਦਾਨ ਵਿੱਚ ਹਨ। ਉਪ ਪ੍ਰਧਾਨ (ਮਹਿਲਾ) ਲਈ ਪੂਜਾ ਸ਼ਰਮਾ ਅਤੇ ਅਮਨਦੀਪ ਕੌਰ ਸਿੰਮੀ ਦਰਮਿਆਨ ਮੁਕਾਬਲਾ ਹੋਣਾ ਹੈ। ਵੋਟਾਂ 11 ਸਤੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਪਵਾਈਆਂ ਜਾਣਗੀਆਂ। ਪੋਲਿੰਗ ਦਾ ਕੰਮ ਮੁਕੰਮਲ ਹੋਣ ਤੇ ਤੁਰੰਤ ਹੀ ਗਿਣਤੀ ਕਰਵਾ ਕੇ ਨਤੀਜਾ ਐਲਾਨ ਦਿੱਤਾ ਜਾਵੇਗਾ। ਖ਼ਜ਼ਾਨਚੀ ਲਈ ਪਰਵਿੰਦਰ ਕੌਰ ਅਤੇ ਅਨੁ ਬਾਲਾ ਚੋਣ ਲੜ ਰਹੇ ਹਨ। ਜੁਆਇੰਟ ਸੈਕਟਰੀ ਅਤੇ ਲਾਇਬਰੇਰੀ ਇੰਚਾਰਜ ਲਈ ਚੋਣ ਨਿਰਵਿਰੋਧ ਹੋ ਚੁੱਕੀ ਹੈ।