11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਖੇਤੀਬਾੜੀ ਅਤੇ ਭੋਜਨ ਸੁਰੱਖਿਆ ਵਿਸ਼ੇ 'ਤੇ ਵਿਚਾਰ ਗੋਸ਼ਟੀ <br/>

ਅਜੀਤ ਡੈਸਕ 01-09-2025
ਸ਼ੇਰਪੁਰ, 31 ਅਗਸਤ (ਮੇਘ ਰਾਜ ਜੋਸ਼ੀ) - ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ, ਇਕਾਈ ਸ਼ੇਰਪੁਰ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫ਼ਰੰਟ ਪੰਜਾਬ ਵੱਲੋਂ 'ਸਰਕਾਰਾਂ ਦੀਆਂ ਖੇਤੀਬਾੜੀ ਵਿਰੋਧੀ ਨੀਤੀਆਂ ਅਤੇ ਸਾਡੀ ਭੋਜਨ ਸੁਰੱਖਿਆ ਦਾ ਭਵਿੱਖ' ਵਿਸ਼ੇ ਤੇ ਸਥਾਨਕ ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਵਿਖੇ ਕਰਵਾਇਆ ਗਿਆ | ਇਸ ਸਮੇਂ ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੇ ਕੇਂਦਰੀ ਆਗੂ ਸੁਖਦੇਵ ਸਿੰਘ ਭੁਪਾਲ ਨੇ ਭੋਜਨ ਸੁਰੱਖਿਆ ਨੂੰ ਰਾਸ਼ਟਰੀ ਸੁਰੱਖਿਆ ਨਾਲੋਂ ਵੱਧ ਮਹੱਤਵ ਮਿਲਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ | ਖੇਤੀਬਾੜੀ ਤੇ ਕਿਸਾਨ ਵਿਕਾਸ ਫ਼ਰੰਟ ਦੇ ਸੂਬਾਈ ਪ੍ਰਧਾਨ ਮਹਿੰਦਰ ਸਿੰਘ ਭੱਠਲ ਨੇ ਕੁਦਰਤੀ ਅਤੇ ਸਹਿਕਾਰੀ ਖੇਤੀ ਨੂੰ ਅਪਣਾਉਣ ਲਈ ਉਪਰਾਲੇ ਕਰਨ ਦੀ ਲੋੜ ਤੇ ਚਰਚਾ ਕੀਤੀ | ਗੁਰਦਰਸ਼ਨ ਸਿੰਘ ਖਟੜਾ,ਜਗਪਾਲ ਸਿੰਘ ਊਧਾ, ਸੁਰਿੰਦਰ ਪਾਲ ਕੌਸ਼ਲ, ਜਸਵੰਤ ਸਿੰਘ ਬਨਭੌਰੀ, ਮਾ. ਮਹਿੰਦਰ ਪ੍ਰਤਾਪ, ਸੁਖਜੀਤ ਸਿੰਘ ਰਟੌਲ ਗੋਬਿੰਦਪੁਰਾ, ਹਰਜੀਤ ਸਿੰਘ ਬਦੇਸ਼ਾ, ਗੁਰਮੇਲ ਸਿੰਘ ਮੇਘ, ਸ਼ਮਿੰਦਰ ਸਿੰਘ ਲੌਂਗੋਵਾਲ, ਮੇਜਰ ਸਿੰਘ ਖੇੜੀ ਅਤੇ ਮਹਿੰਦਰ ਸਿੰਘ ਆਦਿ ਆਗੂਆਂ ਨੇ ਹੜ੍ਹਾਂ ਦੀ ਸਥਿਤੀ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਖੇਤੀ ਕੋਈ ਧੰਦਾ ਨਹੀਂ ਹੈ, ਸਗੋਂ ਖੇਤੀ ਮਨੁੱਖੀ ਸਮਾਜ ਦੀ ਜੀਵਨ ਰੇਖਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਕੁਦਰਤ-ਮਨੁੱਖ ਪੱਖੀ ਏਜੰਡਾ ਲਾਗੂ ਕਰ ਕੇ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ | ਅਜਮੇਰ ਅਕਲੀਆ ਅਤੇ ਕੇਸਰ ਸਿੰਘ ਗਰੇਵਾਲ ਨੇ ਇਨਕਲਾਬੀ ਗੀਤ ਗਾ ਕੇ ਖੂਬ ਰੰਗ ਬੰਨਿ੍ਹਆ | ਇਸ ਮੌਕੇ ਚੌਧਰੀ ਬਹਾਦਰ ਸਿੰਘ ਗਰੇਵਾਲ, ਚੇਅਰਮੈਨ ਰਾਜਵਿੰਦਰ ਸਿੰਘ ਸਰਪੰਚ ਸ਼ੇਰਪੁਰ, ਕਨਵੀਨਰ ਸੰਦੀਪ ਸਿੰਘ ਗਰੇਵਾਲ, ਅਮਰਜੀਤ ਸਿੰਘ ਜੱਸੀ, ਹਰਗੋਬਿੰਦ ਸ਼ੇਰਪੁਰ, ਹਰਨੇਕ ਸਿੰਘ ਖੇੜੀ, ਬਲਦੇਵ ਸਿੰਘ ਘਨੌਰੀ, ਈਸ਼ਰ ਸਿੰਘ, ਦਿਆਲ ਸਿੰਘ, ਭੋਲਾ ਸਿੰਘ, ਬੰਤ ਸਿੰਘ ਰੰਗੀਆਂ, ਡਾ ਰਣਜੀਤ ਸਿੰਘ ਕਾਲਾ ਬੂਲਾ ਅਤੇ ਕਰਮਿੰਦਰ ਸਿੰਘ ਹੇੜੀਕੇ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਡਵੀਜ਼ਨ ਕਮੇਟੀ ਦੇ ਅਹੁਦੇਦਾਰਾਂ ਦੀ ਕੀਤੀ ਚੋਣ, ਅਮਨਦੀਪ ਗਰਗ ਬਣੇ ਪ੍ਰਧਾਨ <br/> ਅਗਲੀ ਖ਼ਬਰ ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।