11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਕਲਗ਼ੀਧਰ ਫੈਡਰੇਸ਼ਨ ਵਲੋਂ 60ਵਾਂ ਸਥਾਪਨਾ ਦਿਵਸ ਧੂਮ-ਧਾਮ ਮਨਾਇਆ <br/>

ਅਜੀਤ ਡੈਸਕ 01-09-2025
ਅਹਿਮਦਗੜ੍ਹ, 31 ਅਗਸਤ (ਰਵਿੰਦਰ ਪੁਰੀ) - ਸ੍ਰੀ ਕਲਗ਼ੀਧਰ ਫੈਡਰੇਸ਼ਨ ਅਹਿਮਦਗੜ੍ਹ ਵਲੋਂ ਆਪਣਾ 60 ਸਾਲਾ ਸਥਾਪਨਾ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ | ਛੇ ਦਿਨਾਂ ਇਸ ਸਮਾਗਮ ਦੌਰਾਨ ਮਹਾਨ ਗੁਰਮਤਿ ਸਮਾਗਮ ਜਿਸ ਵਿਚ ਅਨੇਕਾਂ ਸੰਤ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰੂਆਂ ਪੀਰਾਂ ਦੇ ਦਰਸਾਏ ਰਸਤੇ ਤੇ ਚੱਲਦਿਆਂ ਸਿੱਖੀ ਦਾ ਪਸਾਰ ਕਰਨ ਅਤੇ ਨਵੀਂ ਪੀੜ੍ਹੀ ਨੂੰ ਸਿੱਖ ਪਰੰਪਰਾ ਨਾਲ ਜੋੜਨ ਲਈ ਪ੍ਰੇਰਿਤ ਕੀਤਾ | ਬਾਬਾ ਕਸ਼ਮੀਰਾ ਸਿੰਘ ਅਲਹੋਰਾ, ਬਾਬਾ ਭਗਤ ਸਿੰਘ ਖਾਸੀ ਕਲਾਂ, ਬਾਬਾ ਰਵਿੰਦਰ ਸਿੰਘ ਤਖਾਣਵੱਧ, ਭਾਈ ਕੁਲਵਿੰਦਰ ਸਿੰਘ ਤਰਨਤਾਰਨ, ਭਾਈ ਸਤਨਾਮ ਸਿੰਘ ਬੌੜਹਾਈ, ਭਾਈ ਸਤਨਾਮ ਸਿੰਘ ਧੂਲਕੋਟ ਆਦਿ ਨੇ ਸਮਾਗਮਾਂ 'ਚ ਸ਼ਿਰਕਤ ਕੀਤੀ | ਇਸ ਮੌਕੇ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਅਤੇ ਦਵਾਈਆਂ ਆਦਿ ਮੁਫ਼ਤ ਦਿੱਤੀਆਂ ਗਈਆਂ | ਡਾ. ਬਲਜੀਤ ਸਿੰਘ ਬੜੂੰਦੀ ਢਿੱਲੋਂ ਕਲੀਨਿਕ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਵਿਚ ਡਾ. ਏਕਮ ਕੌਰ ਢਿੱਲੋਂ, ਡਾ. ਪਰਮਵੀਰ ਸਿੰਘ ਢਿੱਲੋਂ ਦੀ ਟੀਮ ਨੇ ਰੋਗੀਆਂ ਦੀ ਜਾਂਚ ਕੀਤੀ | ਇਹ ਛੇ ਦਿਨਾਂ ਸਮਾਗਮ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਬਿੱਟੂ, ਬਲਜੀਤ ਸਿੰਘ ਬਾਲੀ, ਦਵਿੰਦਰ ਸਿੰਘ ਕਾਕਾ, ਗੁਰਕਿ੍ਪਾਲ ਸਿੰਘ, ਜਗਮਿੰਦਰ ਸਿੰਘ ਰੂਬੀ, ਜਗਜੀਤ ਜੱਜੀ, ਬਘੇਲ ਸਿੰਘ ਉੱਭੀ, ਦਵਿੰਦਰ ਸਿੰਘ, ਦਰਸ਼ਨ ਸਿੰਘ ਸੌਂਦ, ਮਨਦੀਪ ਸਿੰਘ ਡੂਬੱਈ, ਕੁਲਦੀਪ ਸਿੰਘ ਗਰਚਾ ਆਦਿ ਦੀ ਨਿਗਰਾਨੀ ਹੇਠ ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਵਿਖੇ ਆਯੋਜਿਤ ਹੋਇਆ | ਕੈਂਪ ਦੌਰਾਨ ਡਾ. ਜਸਵਿੰਦਰ ਸਿੰਘ, ਡਾ.ਨਵਾਬ ਖਾਨ, ਡਾ. ਮਨਜੀਤ ਸਿੰਘ, ਡਾ ਅਜੈਬ ਸਿੰਘ ਆਦਿ ਨੇ ਵੀ ਸੇਵਾ ਨਿਭਾਈ |

ਪਿਛਲੀ ਖ਼ਬਰ ਕਸਬਾ ਸ਼ੇਰਪੁਰ ਨੂੰ ਆਧੁਨਿਕ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ-ਵਿਧਾਇਕ ਪੰਡੋਰੀ <br/> ਅਗਲੀ ਖ਼ਬਰ ਡਵੀਜ਼ਨ ਕਮੇਟੀ ਦੇ ਅਹੁਦੇਦਾਰਾਂ ਦੀ ਕੀਤੀ ਚੋਣ, ਅਮਨਦੀਪ ਗਰਗ ਬਣੇ ਪ੍ਰਧਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।