11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

14 ਸਤੰਬਰ ਦੇ ਮੋਰਚੇ ਲਈ ਕਿਸਾਨਾਂ ਵਲੋਂ ਲਾਮਬੰਦੀ ਸ਼ੁਰੂ

ਲੌਂਗੋਵਾਲ, 10 ਸਤੰਬਰ (ਵਿਨੋਦ ਸ਼ਰਮਾ) - ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵਲੋਂ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ 14 ਤਰੀਕ ਤੋਂ 5 ਦਿਨਾਂ ਲਈ ਪੰਜਾਬ ਦੇ ਮੰਤਰੀਆਂ ਦੇ ਘਰਾਂ ਦੇ ਘਿਰਾਓ ਸੱਦੇ ਤਹਿਤ ਸੁਨਾਮ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਅੱਗੇ ਲਾਉਣ ਵਾਲੇ ਮੋਰਚੇ ਦੀ ਤਿਆਰੀ ਵਜੋਂ ਅੱਜ ਪਿੰਡ ਮੰਡੇਰ ਖੁਰਦ, ਦੁੱਲਟ ਵਾਲਾ, ਲੋਹਾਖੇੜਾ, ਪਿੰਡੀ ਕੇਹਰ ਸਿੰਘ ਵਾਲੀ ਵਿਖੇ ਬਲਾਕ ਆਗੂ ਗੁਰਦੀਪ ਮੰਡੇਰ ਖੁਰਦ ਦੀ ਦੀ ਅਗਵਾਈ ਵਿੱਚ ਚੇਤਨਾ ਮੀਟਿੰਗਾਂ ਕੀਤੀਆਂ ਗਈਆਂ। ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਅਤੇ ਬਲਜਿੰਦਰ ਲੌਂਗੋਵਾਲ ਨੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਮ.

ਅਜੀਤ ਡੈਸਕ 11-09-2026
ਲੌਂਗੋਵਾਲ, 10 ਸਤੰਬਰ (ਵਿਨੋਦ ਸ਼ਰਮਾ) - ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵਲੋਂ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ 14 ਤਰੀਕ ਤੋਂ 5 ਦਿਨਾਂ ਲਈ ਪੰਜਾਬ ਦੇ ਮੰਤਰੀਆਂ ਦੇ ਘਰਾਂ ਦੇ ਘਿਰਾਓ ਸੱਦੇ ਤਹਿਤ ਸੁਨਾਮ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਅੱਗੇ ਲਾਉਣ ਵਾਲੇ ਮੋਰਚੇ ਦੀ ਤਿਆਰੀ ਵਜੋਂ ਅੱਜ ਪਿੰਡ ਮੰਡੇਰ ਖੁਰਦ, ਦੁੱਲਟ ਵਾਲਾ, ਲੋਹਾਖੇੜਾ, ਪਿੰਡੀ ਕੇਹਰ ਸਿੰਘ ਵਾਲੀ ਵਿਖੇ ਬਲਾਕ ਆਗੂ ਗੁਰਦੀਪ ਮੰਡੇਰ ਖੁਰਦ ਦੀ ਦੀ ਅਗਵਾਈ ਵਿੱਚ ਚੇਤਨਾ ਮੀਟਿੰਗਾਂ ਕੀਤੀਆਂ ਗਈਆਂ। ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਅਤੇ ਬਲਜਿੰਦਰ ਲੌਂਗੋਵਾਲ ਨੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਮ.ਐਸ.ਪੀ. ਮੰਗ ਨੂੰ ਲੈਕੇ ਸ਼ੰਭੂ ਖਨੌਰੀ ਬਾਰਡਰ ਉਤੇ ਕੇਂਦਰ ਸਰਕਾਰ ਦੇ ਖਿਲਾਫ ਲੱਗੇ ਮੋਰਚੇ ਨੂੰ ਆਪ ਸਰਕਾਰ ਵੱਲੋਂ ਬੀ.ਜੇ.ਪੀ. ਦੀ ਝੋਲੀ ਵਿੱਚ ਪੈ ਕੇ ਉਖੇੜ ਦਿੱਤਾ ਸੀ ਅਤੇ ਕਿਸਾਨਾਂ ਦੀਆਂ ਟਰਾਲੀਆਂ ਸਮੇਤ 3 ਕਰੋੜ 77 ਲੱਖ ਰੁਪਏ ਦਾ ਸਾਮਾਨ ਖੁਰਦ ਬੁਰਦ ਕਰ ਦਿੱਤਾ ਗਿਆ ਸੀ। ਕੱਟੜ ਇਮਾਨਦਾਰ ਕਹਾਉਣ ਵਾਲੀ ਸਰਕਾਰ ਦੇ ਲੀਡਰਾਂ ਦੀਆਂ ਵਰਕਸ਼ਾਪਾਂ ਅਤੇ ਨਗਰ ਕੌਂਸਲ ਦੇ ਦਫ਼ਤਰਾਂ ਵਿੱਚੋਂ ਵੱਢ ਕੇ ਦੱਬਿਆ ਸਾਮਾਨ ਬਰਾਮਦ ਵੀ ਹੋ ਗਿਆ ਸੀ ਪਰ ਆਪ ਸਰਕਾਰ ਹਾਲੇ ਵੀ ਦੋਸ਼ੀ ਚਹੇਤੇ ਲੀਡਰਾਂ ਨੂੰ ਬਚਾਉਣ ’ਤੇ ਲੱਗੀ ਹੋਈ ਹੈ। ਹੁਣ ਜਥੇਬੰਦੀ ਵਲੋਂ 14 ਤਰੀਕ ਦੇ ਮੋਰਚੇ ਲਈ ਪਿੰਡ ਪਿੰਡ ਮਾਵਾਂ ਭੈਣਾਂ ਦੀਆਂ ਮੀਟਿੰਗਾਂ, ਟਰੈਕਟਰ ਮਾਰਚ, ਢੋਲ ਮਾਰਚ ਤੇ ਰਾਸ਼ਨ ਇਕੱਠਾ ਕਰਕੇ ਵੱਡੀ ਲਾਮਬੰਦੀ ਕਰਕੇ ਸੈਂਕੜੇ ਟਰੈਕਟਰ ਟਰਾਲੀਆਂ ਸਮੇਤ ਵੱਡਾ ਮੋਰਚਾ ਅਮਨ ਅਰੋੜਾ ਦੇ ਗੇਟ ਅੱਗੇ ਲਾਇਆ ਜਾਵੇਗਾ। ਅੱਜ ਦੀ ਮੀਟਿੰਗ ਨੂੰ ਬਲਾਕ ਆਗੂ ਸੁਖਦੇਵ ਸਿੰਘ ਲੌਂਗੋਵਾਲ,ਦਰਵਾਰਾ ਸਿੰਘ ਲੋਹਾਖੇੜਾ, ਬੰਤ ਸਿੰਘ, ਗੁਰਮੀਤ ਸਿੰਘ ਮੰਡੇਰ ਖੁਰਦ ਨੇ ਸੰਬੋਧਨ ਕੀਤਾ।
ਪਿਛਲੀ ਖ਼ਬਰ ਭਾਜਪਾਈਆਂ ਨੇ ਵਿਧਾਇਕ ਦੇ ਦਫਤਰ ਅੱਗੇ ਸਰਕਾਰ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਅਗਲੀ ਖ਼ਬਰ ਜ਼ਿਲ੍ਹਾ ਬਾਰ ਸੰਗਰੂਰ ਦੀਆਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਬਣੀ ਕਮੇਟੀ ’ਚ 15 ਵਕੀਲ ਹੋਰ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।